ਪੰਜਾਬ ਵਿਚ ਬਣਿਆ ਨਵਾਂ ਸਿਆਸੀ ਗੱਠਜੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀਆਂ ਦਾ ਮਾਮਲਾ ਤੁਰੰਤ ਹੱਲ ਕਰਨ, ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਖ਼ਾਤਮਾ ਪੰਜਾਬ ਦੇ ਖ਼ਜ਼ਾਨੇ ਦੀ ਭਰਪਾਈ ਉਨ੍ਹਾਂ ਦੇ ਮੁੱਖ ਏਜੰਡੇ ਹੋਣਗੇ।

New political alliance formed in Punjab

ਚੰਡੀਗੜ੍ਹ : ਪੰਜਾਬ ਵਿਚ ਇੱਕ ਨਵਾਂ ਸਿਆਸੀ ਗੱਠਜੋੜ ਹੋਂਦ ਵਿਚ ਆ ਗਿਆ ਹੈ। ਇਸ ਨਵੇਂ ਗੱਠਜੋੜ ਦਾ ਨਾਮ 'ਪੰਜਾਬ ਮੁਕਤੀ ਮੋਰਚਾ' ਰੱਖਿਆ ਗਿਆ ਹੈ।
ਮੋਰਚੇ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਪੰਜਾਬ ਦੀ ਸਿਆਸਤ ਵਿਚ ਨਵੀਆਂ ਪਿਰਤਾਂ ਸਥਾਪਤ ਕਰਨ ਲਈ ਉਨ੍ਹਾਂ ਗੱਠਜੋੜ ਤਿਆਰ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬੇਅਦਬੀਆਂ ਦਾ ਮਾਮਲਾ ਤੁਰੰਤ ਹੱਲ ਕਰਨ, ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਖ਼ਾਤਮਾ ਪੰਜਾਬ ਦੇ ਖ਼ਜ਼ਾਨੇ ਦੀ ਭਰਪਾਈ ਉਨ੍ਹਾਂ ਦੇ ਮੁੱਖ ਏਜੰਡੇ ਹੋਣਗੇ।

ਪੰਜਾਬ ਮੁਕਤੀ ਮੋਰਚਾ 11 ਪਾਰਟੀਆਂ ਵੱਲੋਂ ਸੰਗਠਿਤ ਕੀਤਾ ਗਿਆ ਹੈ, ਜਿਸ ਵਿਚ ਯੂਨਾਈਟਡ ਅਕਾਲੀ ਦਲ, ਪੰਥਕ ਅਧਿਕਾਰ ਲਹਿਰ, ਪੰਜਾਬ ਬਹੁਜਨ ਸਮਾਜ ਪਾਰਟੀ, ਬਹੁਜਨ ਮੁਕਤੀ ਪਾਰਟੀ, ਭਾਰਤੀ ਵਪਾਰ ਅਤੇ ਉਦਯੋਗ ਮਹਾਸੰਘ (ਭਾਰਤੀ ਆਰਥਿਕ ਪਾਰਟੀ ),  ਕਿਰਤੀ ਅਕਾਲੀ ਦਲ, ਰਿਪਬਲਿਕ ਪਾਰਟੀ ਆਫ ਇੰਡੀਆ, ਆਜ਼ਾਦ ਸਮਾਜ ਪਾਰਟੀ, ਨਰੇਗਾ ਮਜ਼ਦੂਰ ਕਿਸਾਨ ਪਾਰਟੀ,  ਮਜ਼ਦੂਰ  ਕਿਸਾਨ, ਦਲਿਤ ਫਰੰਟ ,ਪੰਜਾਬ ਲੋਕ ਜਨਸ਼ਕਤੀ ਪਾਰਟੀ ਸ਼ਾਮਲ ਹੈ।