ਕੈਦੀਆਂ ਦੀ ਬਣਾਈ ਮਿਠਾਈ ਦੀ ਖੂਬ ਮੰਗ: ਇਸ ਸਾਲ 25 ਲੱਖ ਰੁਪਏ ਦੀ ਹੋਈ ਵਿਕਰੀ

ਏਜੰਸੀ

ਖ਼ਬਰਾਂ, ਪੰਜਾਬ

ਜੇਲ੍ਹ ਵਿਚ ਬਣੀ ਮਿਠਾਈ ਦੀ ਆਮ ਪਬਲਿਕ ਤੋਂ ਲੈ ਕੇ ਗਵਰਨਰ ਹਾਊਸ ਵਿਚ ਵੀ ਕਾਫੀ ਡਿਮਾਂਡ

Good demand for sweets made by prisoners: 25 lakh rupees sold this year

 

ਚੰਡੀਗੜ੍ਹ: ਬੁੜੈਲ ਜੇਲ੍ਹ ਵਿਚ ਕੈਦੀਆਂ ਦੀ ਬਣਾਈ ਮਿਠਾਈ, ਡਿਜ਼ਾਈਨਰ ਮੋਮਬੱਤੀਆਂ ਅਤੇ ਦੀਵਿਆਂ ਦੀ ਖੂਬ ਵਿਕਰੀ ਹੋਈ ਹੈ। ਇਸ ਸਾਲ ਜੇਲ੍ਹ ਪ੍ਰਸ਼ਾਸਨ ਨੇ ਮਿਠਾਈ ਦੀ ਸ਼ਾਪ ਉੱਤੇ ਹੁਣ 25 ਲੱਖ ਰੁਪਏ ਦੀ ਮਿਠਾਈ ਸਮੇਤ ਹੋਰ ਸਾਮਾਨ ਦੀ ਵਿਕਰੀ ਕੀਤੀ ਹੈ। ਜੋ ਹੁਣ ਤੱਕ ਦੇ ਮਿਠਾਈ ਦੀ ਸ਼ਾਪ ਦੀ ਰਿਕਾਰਡ ਵਿਕਰੀ ਦਰਜ ਹੋਈ ਹੈ।

ਇਸ ਵਾਰ ਦੀਵਾਲੀ ਉੱਤੇ ਜੇਲ੍ਹ ਵਿਚ ਬਣੀ ਮਿਠਾਈ ਦੀ ਆਮ ਪਬਲਿਕ ਤੋਂ ਲੈ ਕੇ ਗਵਰਨਰ ਹਾਊਸ ਵਿਚ ਵੀ ਕਾਫੀ ਡਿਮਾਂਡ ਰਹੀ ਹੈ ਇਸ ਤੋਂ ਇਲਾਵਾਂ ਚੰਡੀਗੜ੍ਹ ਨਗਰ ਨਿਗਮ, ਪੁਲਿਸ ਵਿਭਾਗ ਦੇ ਕਈ ਅਧਿਕਾਰੀ, ਜਿਊਡੀਸ਼ੀਅਲ ਤੋਂ ਕੁਝ ਲੋਕਾਂ ਸਮੇਤ ਅਲੱਗ-ਅਲੱਗ ਵਿਭਾਗਾਂ ਤੋਂ ਐਡਵਾਂਸ ਬੁਕਿੰਗ ਕਰ ਕੇ ਮਿਠਾਈ ਖਰੀਦੀ ਗਈ ਹੈ।

ਜੇਲ੍ਹ ਵਿਚ ਕੈਦੀਆਂ ਵਲੋਂ 14 ਤਰ੍ਹਾਂ ਦੀ ਮਿਠਾਈ ਤਿਆਰ ਕੀਤੀ ਜਾਂਦੀ ਹੈ। ਇਸ ਵਾਰ ਦੀਵਾਲੀ ਉੱਤੇ ਜੇਲ੍ਹ ਵਿਚ ਬਣੀ ਬੇਸਣ ਦੀ ਬਰਫੀ ਅਤੇ ਮਿਲਕ ਕੇਕ ਦੀ ਵਿਕਰੀ ਸਭ ਤੋਂ ਜਿਆਦਾ ਹੋਈ ਹੈ। ਇਹ ਦੋਨੋਂ ਮਿਠਾਈਆਂ ਦੋ ਦਿਨ ਪਹਿਲਾ ਲਿਖਵਾਉਣ ਤੋਂ ਬਾਅਦ ਆਰਡਰ ਦੇ ਹਿਸਾਬ ਨਾਲ ਗ੍ਰਾਹਕ ਖਰੀਦ ਸਕਦਾ ਸੀ।