Jalandhar News: ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਣ ਨਾਲ ਨੌਜਵਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਘਰ ਦੀ ਛੱਤ 'ਤੇ ਬੈਠ ਕੇ ਫੋਨ 'ਤੇ ਗੱਲ ਕਰ ਰਿਹਾ ਸੀ ਨੌਜਵਾਨ

File Photo

Jalandhar News : ਸ਼ਹਿਰ ਦੇ ਹਰਗੋਬਿੰਦ ਨਗਰ ਤੋਂ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇਲਾਕੇ 'ਚ ਇਕ ਘਰ ਦੀ ਛੱਤ 'ਤੇ ਬੈਠ ਕੇ ਫੋਨ 'ਤੇ ਗੱਲ ਕਰ ਰਹੇ ਨੌਜਵਾਨ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਕੇ ਭਿਆਨਕ ਅੱਗ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਸਾਜਿਦ (20) ਪੁੱਤਰ ਮੁਹੰਮਦ ਵਸੀਮ ਵਾਸੀ ਮੁਹੱਲਾ ਹਰਗੋਬਿੰਦ ਨਗਰ, ਮੰਨਾ ਮਾਰਕੀਟ ਵਜੋਂ ਹੋਈ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਨਾਲ ਧੱਕਾ ਕੀਤਾ ਗਿਆ ਹੈ ਅਤੇ ਇਹ ਹਾਦਸਾ ਨਹੀਂ ਸਗੋਂ ਕਤਲ ਹੈ। ਦੂਜੇ ਪਾਸੇ ਥਾਣਾ 8 ਦੇ ਇੰਚਾਰਜ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਪੀੜਤਾ ਬਿਆਨ ਦੇਣ ਲਈ ਆਵੇਗੀ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

For more news apart from A boy dies due to being hit by high voltage wire, stay tuned to Rozana Spokesman)