ਕਾਂਗਰਸ ਦੇ ਚਾਹਵਾਨ ਉਮੀਦਵਾਰ 12 ਜਨਵਰੀ ਤਕ ਦੇ ਸਕਦੇ ਹਨ ਅਰਜ਼ੀਆਂ : ਲਾਲ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਦੇ ਚਾਹਵਾਨ ਉਮੀਦਵਾਰ 12 ਜਨਵਰੀ ਤਕ ਦੇ ਸਕਦੇ ਹਨ ਅਰਜ਼ੀਆਂ : ਲਾਲ ਸਿੰਘ 

image

ਪਟਿਆਲਾ, 4 ਜਨਵਰੀ (ਜਸਪਾਲ ਸਿੰਘ ਢਿੱਲੋਂ): ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਪੰਚਾਇਤ ਅਤੇ ਨਗਰ ਕੌਾਸਲ ਚੋਣਾਂ ਲਈ ਬਣੀ 8 ਮੈਂਬਰੀ ਕਮੇਟੀ ਦੀ ਬੈਠਕ ਅੱਜ ਕਮੇਟੀ ਦੇ ਚੇਅਰਮੈਨ  ਲਾਲ ਸਿੰਘ (ਚੇਅਮਰੈਨ ਮੰਡੀ ਬੋਰਡ) ਦੀ ਅਗਵਾਈ 'ਚ ਹੋਈ ਜਿਸ ਵਿਚ ਵਿਸ਼ੇਸ਼ ਤੌਰ ਉਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹੋਏ | ਇਸ ਸਬੰਧੀ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਲਾਲ ਸਿੰਘ ਨੇ ਦਸਿਆ ਕਿ ਕਾਗਰਸ ਵਲੋਂ ਨਗਰ ਨਿਗਮ ਅਤੇ ਨਗਰ ਕੌਾਸਲ ਲਈ ਚਾਹਵਾਨ ਵਿਆਕਤੀ ਜੋ ਚੋਣ ਲੜਣਾ ਚਾਹੁੰਦੇ ਹਨ ਉਹ 12 ਜਨਵਰੀ ਤਕ ਅਪਣੀਆਂ ਦਰਖ਼ਾਸਤਾਂ ਦੇ ਸਕਦੇ ਹਨ | 
ਉਨ੍ਹਾਂ ਦਸਿਆ ਕਿ ਜਨਰਲ ਵਰਗ ਲਈ ਦਰਖ਼ਾਸਤ ਦੇ ਨਾਲ 10 ਹਜ਼ਾਰ ਰੁਪਏ ਦੇਣੇ ਪੈਣਗੇ ਅਤੇ ਅਨਸੁਚਿਤ ਜਾਤੀ ਵਰਗ ਲਈ ਇਹ ਅਪਲਾਈ ਫ਼ੀਸ 5 ਹਜ਼ਾਰ ਰੁਪਏ ਰੱਖੇ ਗਏ ਹਨ | ਉਨ੍ਹਾਂ ਦਸਿਆ ਕਿ ਕੋਈ ਵੀ ਵਿਅਕਤੀ ਅਪਣੀ ਦਰਖ਼ਾਸਤ ਸਿੱਧੀ ਚੰਡੀਗੜ ਜਾਂ ਉਨ੍ਹਾਂ ਦੀ ਨਗਰ ਨਿਗਮ ਜਾਂ ਨਗਰ ਕੌਾਸਲ ਲਈ ਲਗਾਏ ਗਏ ਦਰਸ਼ਕ ਕੋਲ ਵੀ ਜਮ੍ਹਾਂ ਕਰਵਾ ਸਕਦੇ ਹਨ | ਉਨ੍ਹਾਂ ਦਸਿਆ ਕਿ ਸਾਰੇ ਦਰਸ਼ਕ 15 ਜਨਵਰੀ ਤਕ ਅਪਣੀ ਰੀਪੋਰਟ ਉਨ੍ਹਾਂ ਕੋਲ ਪੁੱਜਦੀ ਕਰਨਗੇ ਅਤੇ ਅਪਣੀ ਰੀਪੋਰਟ ਵੀ ਇਸੇ ਦਿਨ ਤਕ ਪਹੁੰਚਾ ਦੇਣਗੇ |  ਸ. ਲਾਲ ਸਿੰਘ ਨੇ ਆਖਿਆ ਕਿ ਜਿਹੜੇ ਵੀ ਦਰਸ਼ਕ ਇਸ ਵੇਲੇ ਨਾਮਜ਼ਦ ਕੀਤੇ ਗਏ ਹਨ, ਉਹ ਜਦੋਂ ਵੀ ਸਬੰਧਤ ਨਗਰ ਨਿਗਮ ਜਾਂ ਨਗਰ ਕੌਾਸਲ ਦੇ ਸ਼ਹਿਰ ਜਾਣਗੇ ਤਾਂ ਉਹ ਉਸ ਖੇਤਰ ਨਾਲ ਸਬੰਧ ਸਾਂਸਦ ਤੇ ਸਬੰਧਤ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਜਾਂ ਸਾਬਕਾ ਸੀਨੀਅਰ ਮੈਂਬਰ ਜਾਂ ਕੌਾਸਲਰ ਅਤੇ ਸਾਬਕਾ ਕੌਾਸਲਰ ਦਾ ਸਲਾਹ ਵੀ ਲੈਣਗੇ | 
ਫੋਟੋ ਨੰ: 4 ਪੀਏਟੀ 18