ਭਾਰਤੀ ਕੌਂਸਲੇਟ ਜਰਮਨੀ ਦੇ ਦਫ਼ਤਰ ਸਾਹਮਣੇ ਕਿਸਾਨਾਂ ਦੇ ਹੱਕ ਵਿਚ ਰੋਸ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਕੌਂਸਲੇਟ ਜਰਮਨੀ ਦੇ ਦਫ਼ਤਰ ਸਾਹਮਣੇ ਕਿਸਾਨਾਂ ਦੇ ਹੱਕ ਵਿਚ ਰੋਸ

image

ਫ਼ੈਂਕਫੋਰਟ, 4 ਜਨਵਰੀ (ਜਗਦੀਸ਼ ਸਿੰਘ): ਭਾਰਤੀ ਕੌਂਸਲੇਟ ਦਫ਼ਤਰ ਦੇ ਸਾਹਮਣੇ ਇਕ ਹਫ਼ਤੇ ਤੋਂ ਸ਼ੂਰੁ ਹੋਏ ਰੋਸ ਮੁਜ਼ਾਹਰ ੇ ਵਿਚ ਕਿਸਾਨਾਂ ਦੇ ਹੱਕ ਵਿਚ ਅਖ਼ੀਰਲ ੇ ਦਿਨ ਵੀ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਜਿਸ ਵਿਚ ਨੌਜਵਾਨਾਂ, ਵੀਰਾਂ, ਭੈਣਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। 12 ਵਜੇ ਮੁਜ਼ਾਹਰਾਂ ਸ਼ੁਰੂ ਹੁੰਦੇ ਹੀ ਠੰਢ
ਹੋਣ ਕਰ ਕੇ ਚਾਹ ਬਰੈਡ ਪਕੌੜਿਆਂ ਦਾ ਲੰਗਰ ਚਲਦਾ ਰਿਹਾ। ਮੁਜ਼ਾਹਰੇ ਵਿਚ ਆਉਣ ਵਾਲੀਆਂ ਸੰਗਤਾਂ ਸੇਵਾ ਭਾਵਨਾਂ ਨਾਲ ਕਈ ਪ੍ਰਵਾਰ ਚਾਹ ਪਕੌੜਿਆਂ ਲੈ ਕੇ ਆਉਂਦੇ ਰਹੇ। ਚਾਹ ਪਕੌੜਿਆਂ ਦਾ ਅਤੇ ਪੀਜ਼ਿਆਂ ਦਾ ਲੰਗਰ ਚਲਦਾ ਰਿਹਾ। ਦੋ ਬੱਚੇ ਗੁਰਸਿਮਰਨ ਸਿੰਘ ਤੇ ਤਰਨਵੀਰ ਸਿੰਘ ਨੇ ਕਿਸਾਨ ਮੋਰਚੇ ਉਤੇ ਕਵੀਸ਼ਰੀ ਗਾਇਨ ਕਰ ਕੇ ਰੰਗ ਬੰਨਿ੍ਹਆਂ। ਸੰਗਤਾਂ ਵਿਚ ਬਹੁਤ ਜੋਸ਼ ਸੀ। ਭਾਰਤੀ ਸ਼ਿਫਾਰਸ਼ ਖਾਨੇ ਸਾਹਮਣੇ ਜ਼ੋਰਦਾਰ ਨਾਹਰੇ ਲਗਦੇ ਰਹੇ। ਕਿਸਾਨ ਮੋਰਚਾ ਜ਼ਿੰਦਾਬਾਦ, ਕਿਸਾਨ ਮਜ਼ਦੁਰ ਏਕਤਾ ਜਿ ੰਦਾਬਾਦ, ਕਾਲੇ ਕਨੂੰਨ ਰੱਦ ਕਰੋ, ਮੋਦੀ ਮੁਰਦਾਬਾਦ, ਅਡਾਨੀ ਅਬਾਨੀ ਮੁਰਦਾਬਾਦ ਆਦਿਕ ਨਾਹਰੇ ਲਗਦੇ ਰਹੇ। ਕੌਂਸਲਟ ਦਫ਼ਤਰ ਵਿਚ ਬੈਠੇ ਮੁਲਾਜ਼ਮਾਂ ਵਿਚ ਇਤਨੀ ਘਬਰਾਟ ਹੋ ਗਈ। ਉਨ੍ਹਾਂ ਨੇ ਪੁਲਿਸ ਸੱਦ ਲਈ। ਬਹੁਤ ਇਕੱਠ ਹੋਣ ਕਰ ਕੇ ਪੁਲਿਸ ਪ੍ਰਬੰਧਕਾਂ ਨੂੰ ਬਾਰ ਬਾਰ ਕਹਿੰਦੀ ਰਹੀ ਕਿ ਸਾਰੇ ਫ਼ਾਸਲਾ ਬਣਾ ਕੇ ਰਖੋ।
for 1, 2,3