ਜ਼ਬਰੀ ਵਸੂਲੀ ਮਾਮਲੇ 'ਚ ਗੈਂਗਸਟਰ ਛੋਟਾ ਰਾਜਨ ਦੋਸ਼ੀ ਕਰਾਰ, ਹੋਈ 2 ਸਾਲ ਕੈਦ

ਏਜੰਸੀ

ਖ਼ਬਰਾਂ, ਪੰਜਾਬ

ਜ਼ਬਰੀ ਵਸੂਲੀ ਮਾਮਲੇ 'ਚ ਗੈਂਗਸਟਰ ਛੋਟਾ ਰਾਜਨ ਦੋਸ਼ੀ ਕਰਾਰ, ਹੋਈ 2 ਸਾਲ ਕੈਦ

image


ਮੁੰਬਈ, 4 ਜਨਵਰੀ: ਮੁੰਬਈ ਦੀ ਸੈਸ਼ਨ ਕੋਰਟ ਨੇ ਸੋਮਵਾਰ ਨੂੰ ਗੈਂਗਸਟਰ ਛੋਟਾ ਰਾਜਨ ਅਤੇ ਤਿੰਨ ਹੋਰ ਨੂੰ ਜ਼ਬਰੀ ਵਸੂਲੀ ਦੇ ਮਾਮਲੇ 'ਚ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ¢ ਛੋਟਾ ਰਾਜਨ ਦੇ ਉੱਪਰ ਸਾਲ 2015 'ਚ ਪਨਵੇਲ ਦੇ ਬਿਲਡਰ ਨੰਦੂ ਵਾਜੇਕਰ ਨੂੰ ਧਮਕਾ ਕੇ 26 ਕਰੋੜ ਦੀ ਜ਼ਬਰੀ ਵਸੂਲੀ ਕਰਨ ਦਾ ਦੋਸ਼ ਹੈ¢
ਇਹ ਹੈ ਪੂਰਾ ਮਾਮਲਾ: ਨੰਦੂ ਵਾਜੇਕਰ ਨੇ ਸਾਲ 2015 'ਚ ਪੁਣੇ 'ਚ ਇਕ ਜ਼ਮੀਨ ਖ਼ਰੀਦੀ ਸੀ¢ ਇਸ ਦੇ ਏਵਜ਼ 'ਚ ਏਜੰਟ ਪਰਮਾਨੰਦ ਠੱਕਰ (ਜੋ ਕਿ ਵਾਂਟੇਡ ਹੈ) ਨੂੰ 2 ਕਰੋੜ ਰੁਪਏ ਕਮਿਸ਼ਨ ਦੇ ਤÏਰ 'ਤੇ ਦੇਣ ਦੀ ਗੱਲ ਤੈਅ ਹੋਈ ਸੀ ਪਰ ਠੱਕਰ ਨੂੰ ਹੋਰ ਪੈਸੇ ਚਾਹੀਦੇ ਸਨ, ਜੋ ਵਾਜੇਕਰ ਨੂੰ ਮਨਜ਼ੂਰ ਨਹੀਂ ਸੀ¢ ਇਸ ਤੋਂ ਬਾਅਦ ਠੱਕਰ ਨੇ ਛੋਟਾ ਰਾਜਨ ਨਾਲ ਸੰਪਰਕ ਸਾਧਿਆ ਅਤੇ ਬਿਲਡਰ ਨੂੰ ਧਮਕਾ ਕੇ 2 ਕਰੋੜ ਤੋਂ ਵੱਧ ਦੀ ਰਕਮ ਵਸੂਲਣ ਦੀ ਅਪੀਲ ਕੀਤੀ¢ ਇਸ ਮਾਮਲੇ 'ਚ ਛੋਟਾ ਰਾਜਨ ਨੇ ਅਪਣੇ ਕੁਝ ਲੋਕਾਂ ਨੂੰ ਵਾਜੇਕਰ ਦੇ ਦਫ਼ਤਰ ਭੇਜਿਆ ਅਤੇ ਉਸ ਨੂੰ ਧਮਕੀ ਦੇਣਾ ਸ਼ੁਰੂ ਕਰ ਦਿਤਾ¢ ਉਨ੍ਹਾਂ ਲੋਕਾਂ ਨੇ ਕਰੋੜ ਦੇ ਬਦਲੇ ਵਾਜੇਕਰ ਤੋਂ 26 ਕਰੋੜ ਰੁਪਿਆਂ ਦੀ ਮੰਗ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ¢ ਇਸ ਤੋਂ ਡਰ ਦੇ ਵਾਜੇਕਰ ਨੇ ਪਨਵੇਲ ਪੁਲਿਸ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ¢ ਇਸ ਤੋਂ ਬਾਅਦ ਪੁਲਿਸ ਨੇ ਜ਼ਬਰਨ ਵਸੂਲੀ ਦਾ ਮਾਮਲਾ ਦਰਜ ਕੀਤਾ ਸੀ¢ 
ਸੀ.ਸੀ.ਟੀ.ਵੀ. ਤੋਂ ਪਤਾ ਲਗਦਾ ਹੈ ਕਿ ਦੋਸ਼ੀ ਉਥੇ ਗਏ ਸਨ: ਇਸ ਮਾਮਲੇ 'ਚ 4 ਦੋਸ਼ੀ ਹਨ, ਜਿਨ੍ਹਾਂ ਦੇ ਨਾਮ ਸੁਰੇਸ਼ ਸ਼ਿੰਦੇ, ਲਕਸ਼ਮਣ ਨਿਕਮ ਉਰਫ਼ ਦਾਦਯਾ, ਸੁਮਿਤ ਵਿਜੇ ਮਹਾਤਰੇ ਅਤੇ ਛੋਟਾ ਰਾਜਨ¢ (ਏਜੰਸੀ)
ਇਸ ਮਾਮਲੇ 'ਚ ਪੁਲਿਸ ਹੁਣ ਵੀ ਏਜੰਟ ਪਰਮਾਨੰਦ ਠੱਕਰ ਦੀ ਭਾਲ ਕਰ ਰਹੀ ਹੈ¢ ਪੁਲਿਸ ਕੋਲ ਬਿਲਡਰ ਦੇ ਦਫ਼ਤਰ ਦਾ ਸੀ.ਸੀ.ਟੀ.ਵੀ. ਫੁਟੇਜ ਹੈ, ਜੋ ਇਹ ਦੱਸਣਾ ਹੈ ਕਿ ਦੋਸ਼ੀ ਉੱਥੇ ਗਏ ਸਨ¢ ਨਾਲ ਹੀ ਪੁਲਿਸ ਨੂੰ ਇਨ੍ਹਾਂ ਦੀ ਕਾਲ ਰੀਕਾਰਡਿੰਗ ਵੀ ਮਿਲੀ ਹੈ, ਜਿਸ 'ਚ ਛੋਟਾ ਰਾਜਨ ਬਿਲਡਰ ਨੂੰ ਧਮਕੀ ਦਿੰਦਾ ਹੋਇਆ ਸੁਣਾਈ ਦੇ ਰਿਹਾ ਹੈ¢ ਛੋਟਾ ਰਾਜਨ ਨੂੰ ਭਾਰਤ ਲਿਆਉਣ ਤੋਂ ਬਾਅਦ ਉਸ 'ਤੇ ਲੱਗੇ ਸਾਰੇ ਦੋਸ਼ ਸੀ.ਬੀ.ਆਈ. ਨੂੰ ਤਬਦੀਲ ਕਰ ਦਿਤੇ ਗਏ ਸਨ¢ ਉਸੇ 'ਚੋਂ ਇਕ ਮਾਮਲਾ ਇਹ ਵੀ ਹੈ¢  (ਏਜੰਸੀ)