ਨਿਊਜ਼ੀਲੈਂਡ ’ਚ ਇੰਗਲੈਂਡ ਤੋਂ ਪਹੁੰਚ ਰਹੇ ਨਵੇਂ ਕੋਰੋਨਾ ਪੀੜਤਾਂ ਲਈ ਸਰਕਾਰ ਸੁਚੇਤ

ਏਜੰਸੀ

ਖ਼ਬਰਾਂ, ਪੰਜਾਬ

ਨਿਊਜ਼ੀਲੈਂਡ ’ਚ ਇੰਗਲੈਂਡ ਤੋਂ ਪਹੁੰਚ ਰਹੇ ਨਵੇਂ ਕੋਰੋਨਾ ਪੀੜਤਾਂ ਲਈ ਸਰਕਾਰ ਸੁਚੇਤ

image

ਆਕਲੈਂਡ, 4 ਜਨਵਰੀ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਵਿਚ ਜਿਥੇ ਕੋਵਿਡ-19 ਤੋਂ ਕਮਿਊਨਿਟੀ ਬਚੀ ਹੋਈ ਹੈ ਉਥੇ ਨਵਾਂ ਕੋਰੋਨਾ ਜਿਸ ਦਾ ਆਗ਼ਾਜ਼ ਇੰਗਲੈਂਡ ਤੋਂ ਹੋਇਆ ਹੈ, ਵਧੇਰੇ ਖ਼ਤਰਨਾਕ ਦਸਤਕ ਦੇਣ ਲਈ ਕਾਹਲਾ ਪਿਆ ਹੈ। ਇਹ ਅਜਿਹਾ ਕੋਰੋਨਾ ਹੈ ਜੇਕਰ ਇਕ ਵਾਰ ਵਿਸ਼ਵ ਵਿਚ ਫੈਲ ਗਿਆ ਤਾਂ ਵੱਡੀ ਤਬਾਹੀ ਨੂੰ ਜਨਮ ਦੇਵੇਗਾ। ਨਿਊਜ਼ੀਲੈਂਡ ਸਰਕਾਰ ਇਸ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ। ਨਿਊਜ਼ੀਲੈਂਡ ਵਿਚ ਇਸ ਦੇ 6 ਕੇਸ ਪਹੁੰਚੇ ਹਨ ਜੋ ਮੈਨੇਜਡ ਆਈਸੋਲੇਸ਼ਨ ਵਿਚ ਹਨ। ਮਾਹਰਾਂ ਨੇ ਕਿਹਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਇਹ ਨਵਾਂ ਕੋਰੋਨਾ ਬਹੁਤ ਭਿਆਨਕ ਰੂਪ ਲੈ ਸਕਦਾ ਹੈ। 15 ਜਨਵਰੀ ਤੋਂ ਇੰਗਲੈਂਡ ਅਤੇ ਅਮਰੀਕਾ ਤੋਂ ਨਿਊਜ਼ੀਲੈਂਡ ਆਉਣ ਵਾਲਿਆਂ ਲਈ ਕਰੋਨਾ ਟੈਸਟ ਪਹਿਲਾਂ ਕਰਵਾ ਕੇ ਆਉਣਾ ਜ਼ਰੂਰੀ ਹੋਵੇਗਾ, ਉਹ ਵੀ 72 ਘੰਟੇ ਪਹਿਲਾਂ।  ਇਸ ਤੋਂ ਇਲਾਵਾ ਕਈ ਏਅਰ ਲਾਈਨਾਂ ਅਤੇ ਦੇਸ਼ ਪਹਿਲਾਂ ਹੀ ਇਹ ਟੈਸਟ ਲਾਜ਼ਮੀ ਕਰ ਚੁਕੇ ਹਨ। ਇਸ ਵੇਲੇ ਜੋ ਇੰਗਲੈਂਡ ਤੋਂ ਨਿਊਜ਼ੀਲੈਂਡ ਆ ਰਹੇ ਹਨ ਉਹ ਦੋਹਾ ਅਤੇ ਕਤਰ ਰਾਹੀਂ ਦਾਖ਼ਲ ਹੋ ਰਹੇ ਹਨ, ਜਿਥੇ ਉਹ ਟੈਸਟ ਕਰਵਾਉਣ ਤੋਂ ਬਚ ਜਾਂਦੇ ਹਨ। ਨਿਊਜ਼ੀਲੈਂਡਰ ਜੋ ਕਿ ਯੂ. ਕੇ ਤੋਂ ਇਥੇ ਆਉਣਾ ਚਾਹੁੰਦੇ ਹਨ ਉਹ ਵਾਇਆ ਜਪਾਨ, ਚਾਈਨਾ ਅਤੇ ਹਾਂਗਕਾਂਗ ਤੋਂ ਨਹੀਂ ਆ ਸਕਦੇ। ਵਾਇਆ ਸਿੰਗਾਪੁਰ ਆਉਂਦੇ ਹਨ ਪਰ ਕੋਰੋਨਾ ਟੈਸਟ ਨੈਗੇਟਿਵ ਹੋਣਾ ਚਾਹੀਦਾ ਹੈ। 
 :

 93 04 -2
15 ਜਨਵਰੀ ਤੋਂ ਯੂ.ਕੇ ਅਤੇ ਯੂ.ਐਸ.ਏ. ਤੋਂ ਆਉਣ ਵਾਲਿਆਂ ਲਈ ਕੋਰੋਨਾ ਨੈਗੇਟਿਵ ਟੈਸਟ ਜ਼ਰੂਰੀ