ਕੇਂਦਰੀ ਮੰਤਰੀ ਜੇ ਬਾਹਰੀ ਹਨ ਤਾਂ ਬੰਗਾਲ 'ਚ ਅੰਦਰੂਨੀ ਕÏਣ ਹੈ: ਅਨੁਰਾਗ ਠਾਕੁਰ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਜੇ ਬਾਹਰੀ ਹਨ ਤਾਂ ਬੰਗਾਲ 'ਚ ਅੰਦਰੂਨੀ ਕÏਣ ਹੈ: ਅਨੁਰਾਗ ਠਾਕੁਰ

image

ਕੋਲਕਾਤਾ, 4 ਜਨਵਰੀ: ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ 'ਬਾਹਰੀ ਅਤੇ ਅੰਦਰੂਨੀ ਵਿਅਕਤੀ' ਦੇ ਮੁੱਦੇ 'ਤੇ ਬਹਿਸ ਨੂੰ ਲੈ ਕੇ ਤਿ੍ਣਮੂਲ ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਜੇ ਕੇਂਦਰੀ ਮੰਤਰੀ ਨੂੰ ਪਛਮੀ ਬੰਗਾਲ ਵਿਚ ਬਾਹਰੀ ਕਿਹਾ ਜਾ ਰਿਹਾ ਹੈ ਤਾਂ ਕਿਸ ਸਥਾਨ ਦੇ ਲੋਕਾਂ ਨੂੰ ਅੰਦਰੂਨੀ ਮੰਨਿਆ ਜਾਵੇਗਾ?
ਪਛਮੀ ਬੰਗਾਲ ਨੂੰ ਦੇਸ਼ ਦਾ ਇਕ ਮਹੱਤਵਪੂਰਨ ਹਿੱਸਾ ਦੱਸਦਿਆਂ ਠਾਕੁਰ ਨੇ ਪੁਛਿਆ ਕਿ ਕੀ ਕੇਂਦਰੀ ਮੰਤਰੀ ਦਾ ਸੂਬੇ ਦੇ ਦÏਰੇ ਉੱਤੇ ਆਉਣਾ ਗੁਨਾਹ ਹੈ?
ਇਥੇ ਨੇਤਾਜੀ ਸੁਭਾਸ਼ ਚੰਦਰ ਬੋਸ ਕÏਮਾਂਤਰੀ ਹਵਾਈ ਅੱਡੇ 'ਤੇ, ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਪਛਮੀ ਬੰਗਾਲ ਆਉਣ ਵਾਲੇ ਭਾਰਤ ਸਰਕਾਰ ਦੇ ਮੰਤਰੀ ਨੂੰ ਜੇ ਬਾਹਰੀ ਕਿਹਾ ਜਾਂਦਾ ਹੈ, ਤਾਂ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕਿਸ ਥਾਂ ਦੇ ਲੋਕਾਂ ਨੂੰ ਅੰਦਰੂਨੀ ਮੰਨਿਆ ਜਾਂਦਾ ਹੈ?
ਠਾਕੁਰ, ਇਥੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਬੀਸੀਸੀਆਈ ਦੇ ਪ੍ਰਧਾਨ ਸÏਰਵ ਗਾਂਗੁਲੀ ਨੂੰ ਮਿਲਣ ਆਏ ਸਨ¢
ਉਨ੍ਹਾਂ ਕਿਹਾ ਕਿ ਬੰਗਾਲ ਨੇ ਦੇਸ਼ ਨੂੰ ਕਈ ਖੇਤਰਾਂ ਵਿਚ ਵਿਲੱਖਣ ਪ੍ਰਤਿਭਾ ਦਿਤੀ ਹੈ¢ ਉਥੇ, ਭਾਰਤ ਦੇ ਸਾਰੇ ਹਿੱਸਿਆਂ ਤੋਂ ਲੋਕ ਰਾਜ ਵਿਚ ਸੈਟਲ ਹੋ ਗਏ ਅਤੇ ਇਥੇ ਵਿਕਾਸ ਵਿਚ ਯੋਗਦਾਨ ਪਾਇਆ¢
ਉਨ੍ਹਾਂ ਨੇ ਉਸ ਭਾਸ਼ਣ 'ਤੇ ਸਵਾਲ ਉਠਾਇਆ ਜਿਸ ਦੇ ਚਲਦਿਆਂ ਦੇਸ਼ ਦੇ ਹੋਰ ਲੋਕਾਂ ਉੱਤੇ ਇਸ ਤਰ੍ਹਾਂ ਦਾ ਠੱਪਾ ਲਾਇਆ ਜਾਂਦਾ ਹੈ¢ ਉਨ੍ਹਾਂ ਨੇ ਪੁਛਿਆ ਕਿ ਕੀ ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਫੁੱਲਤ ਹੋਣ ਦੇਣਾ ਚਾਹੀਦਾ ਹੈ¢ 
ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਣਮੂਲ ਨੇ ਦੋਸ਼ ਲਾਇਆ ਕਿ ਭਾਜਪਾ ਵਿਧਾਨ ਸਭਾ ਚੋਣਾਂ ਲੜਨ ਲਈ 'ਬਾਹਰੀ ਲੋਕਾਂ' ਨੂੰ ਲਿਆ ਰਹੀ ਹੈ¢ ਜ਼ਿਕਰਯੋਗ ਹੈ ਕਿ ਰਾਜ ਵਿਚ ਅਪ੍ਰੈਲ-ਮਈ ਵਿਚ ਚੋਣਾਂ ਹੋਣੀਆਂ ਹਨ¢  (ਪੀਟੀਆਈ)