ਰਾਬਰਟ ਵਾਡਰਾ ਦੇ ਘਰ ਪਹੁੰਚੀ ਇਨਕਮ ਟੈਕਸ ਦੀ ਟੀਮ,  ਬੇਨਾਮੀ ਜਾਇਦਾਦ ਮਾਮਲੇ 'ਚ ਪੁੱਛਗਿਛ 

ਏਜੰਸੀ

ਖ਼ਬਰਾਂ, ਪੰਜਾਬ

ਰਾਬਰਟ ਵਾਡਰਾ ਦੇ ਘਰ ਪਹੁੰਚੀ ਇਨਕਮ ਟੈਕਸ ਦੀ ਟੀਮ,  ਬੇਨਾਮੀ ਜਾਇਦਾਦ ਮਾਮਲੇ 'ਚ ਪੁੱਛਗਿਛ 

image

ਨਵੀਂ ਦਿੱਲੀ:  ਬੇਨਾਮੀ ਜਾਇਦਾਦ ਮਾਮਲੇ 'ਚ ਕਾਂਗਰਸ ਪਿ੍ਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਦੇ ਘਰ ਇਨਕਮ ਟੈਕਸ ਦੀ ਇਕ ਟੀਮ ਛਾਪੇਮਾਰੀ ਕਰਨ ਪਹੁੰਚੀ ਹੈ¢
ਦਸਣਯੋਗ ਹੈ ਕਿ ਰਾਬਰਟ ਵਾਡਰਾ ਨੂੰ ਬੇਨਾਮੀ ਐਕਟ ਤਹਿਤ ਸੰਮਨ ਭੇਜਿਆ ਗਿਆ ਸੀ¢ ਹਾਲਾਂਕਿ, ਕੋਵਿਡ-19 ਕਾਰਨ ਉਹ ਇਹ ਸੰਮਨ ਨਹੀਂ ਲੈ ਸਕੇ¢ ਇਸ ਕਾਰਨ ਰਾਬਰਟ ਵਾਡਰਾ ਆਈਟੀ ਵਿਭਾਗ ਵਿਚ ਅਪਣਾ ਬਿਆਨ ਦੇਣ ਨਹੀਂ ਪਹੁੰਚਿਆ, ਇਸ ਲਈ ਵਿਭਾਗ ਦੀ ਟੀਮ ਉਸ ਦੇ ਬਿਆਨ ਦਰਜ ਕਰਨ ਲਈ ਉਸ ਦੇ ਘਰ ਪਹੁੰਚ ਗਈ ਹੈ¢
ਈਡੀ ਰਾਬਰਟ ਵਾਡਰਾ ਤੋਂ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿਛ ਕਰ ਰਹੀ ਹੈ¢ ਇਨਕਮ ਟੈਕਸ ਵਿਭਾਗ ਦੇ ਸੂਤਰਾਂ ਅਨੁਸਾਰ ਰਾਬਰਟ ਵਾਡਰਾ ਦਾ ਬਿਆਨ ਦਖਣੀ ਪੂਰਬੀ ਦਿੱਲੀ ਦੇ ਸੁਖਦੇਵ ਵਿਹਾਰ ਦਫ਼ਤਰ ਵਿਖੇ ਦਰਜ ਗਿਆ¢ ਸੂਤਰ ਦਸਦੇ ਹਨ ਕਿ ਇਨਕਮ ਟੈਕਸ ਟੀਮ ਬੀਕਾਨੇਰ ਅਤੇ ਰੀਦਾਬਾਦ ਜ਼ਮੀਨੀ ਘੁਟਾਲੇ ਦੇ ਮਾਮਲੇ ਵਿਚ ਰਾਬਰਟ  ਵਾਡਰਾ ਤੋਂ ਪੁੱਛਗਿਛ ਕਰ ਰਹੀ ਹੈ¢ (ਏਜੰਸੀ)
ਜ਼ਿਕਰਯੋਗ ਹੈ ਕਿ ਰਾਬਰਟ ਵਾਡਰਾ ਉੱਤੇ ਪਹਿਲਾਂ ਵੀ ਲੰਡਨ-ਆਧਾਰਤ ਜਾਇਦਾਦ ਦੀ ਖ਼ਰੀਦ ਲਈ ਮਨੀ ਲਾਂਡਰਿੰਗ ਦਾ ਦੋਸ਼ ਹੈ¢ ਵਾਡਰਾ ਉੱਤੇ ਬ੍ਰਾਇਨਸਟਨ ਸਕੁਏਰ ਵਿਚ 1.9 ਮਿਲੀਅਨ ਡਾਲਰ ਦਾ ਇਕ ਘਰ ਖ਼ਰੀਦਣ ਦਾ ਦੋਸ਼ ਹੈ¢ ਰਾਬਰਟ ਵਾਡਰਾ ਫਿਲਹਾਲ ਜ਼ਮਾਨਤ ਉੱਤੇ ਹੈ¢ (ਪੀਟੀਆਈ)