ਨਿਸ਼ਾਂਕ7ਜਨਵਰੀਨੂੰਜੇਈਈਐਡਵਾਂਸਡ ਦੀ ਤਰੀਕ, ਆਈਆਈਟੀ ਵਿਚ ਦਾਖ਼ਲੇ ਲਈ ਯੋਗਤਾਦੇ ਮਾਪਦੰਡਾਂਦਾਐਲਾਨਕਰਨਗੇ

ਏਜੰਸੀ

ਖ਼ਬਰਾਂ, ਪੰਜਾਬ

ਨਿਸ਼ਾਂਕ 7 ਜਨਵਰੀ ਨੂੰ ਜੇਈਈ ਐਡਵਾਂਸਡ ਦੀ ਤਰੀਕ, ਆਈਆਈਟੀ ਵਿਚ ਦਾਖ਼ਲੇ ਲਈ ਯੋਗਤਾ ਦੇ ਮਾਪਦੰਡਾਂ ਦਾ ਐਲਾਨ ਕਰਨਗੇ

image

ਨਵੀਂ ਦਿੱਲੀ, 4 ਜਨਵਰੀ: ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ 7 ਜਨਵਰੀ, ਵੀਰਵਾਰ ਨੂੰ ਆਈਆਈਟੀ ਵਿਚ ਦਾਖ਼ਲੇ ਲਈ ਜੇਈਈ ਐਡਵਾਂਸਡ 2021 ਦੀ ਤਰੀਕ ਅਤੇ ਯੋਗਤਾ ਦੇ ਮਾਪਦੰਡਾਂ ਦਾ ਐਲਾਨ ਕਰਨਗੇ¢
ਨਿਸ਼ਾਂਕ ਨੇ ਅਪਣੇ ਟਵੀਟ ਵਿਚ ਕਿਹਾ ਕਿ ਮੈਂ ਆਈਆਈਟੀ ਵਿਚ ਦਾਖ਼ਲੇ ਲਈ ਯੋਗਤਾ ਦੇ ਮਾਪਦੰਡਾਂ ਅਤੇ ਜੇਈਈ ਐਡਵਾਂਸਡ 2021 ਦੀ ਤਰੀਕ 7 ਜਨਵਰੀ ਨੂੰ ਸ਼ਾਮ 6 ਵਜੇ ਐਲਾਨ ਕਰਾਂਗਾ¢ 
ਦਸਣਯੋਗ ਹੈ ਕਿ ਹਾਲ ਹੀ ਵਿਚ ਕੇਂਦਰੀ ਸਿਖਿਆ ਮੰਤਰੀ ਨੇ ਸੀਬੀਐਸਈ ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਜੋ ਕਿ 4 ਮਈ ਤੋਂ ਸ਼ੁਰੂ ਹੋ ਕੇ 10 ਜੂਨ ਨੂੰ ਖ਼ਤਮ ਹੋਣਗੀਆਂ¢ ਪ੍ਰੀਖਿਆ ਨਤੀਜੇ 15 ਜੁਲਾਈ ਨੂੰ ਐਲਾਨੇ ਜਾਣਗੇ¢ (ਏਜੰਸੀ)
ਪਿਛਲੇ ਮਹੀਨੇ ਹੀ, ਸਿਖਿਆ ਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ 2021 ਤੋਂ, ਜੇਈਈ ਮੇਨਜ਼ ਦੀ ਪ੍ਰੀਖਿਆ ਸਾਲ ਵਿਚ ਚਾਰ ਵਾਰ ਹੋਵੇਗੀ¢ ਚਾਰ ਸੈਸ਼ਨ ਫ਼ਰਵਰੀ, ਮਾਰਚ, ਅਪ੍ਰੈਲ ਅਤੇ ਮਈ ਵਿਚ ਹੋਣਗੇ¢ ਜੇਈਈ ਮੇਨਜ਼ ਪ੍ਰੀਖਿਆ ਦਾ ਪਹਿਲਾ ਸੈਸ਼ਨ 23 ਫ਼ਰਵਰੀ ਤੋਂ 26 ਫ਼ਰਵਰੀ 2021 ਤਕ ਹੋਵੇਗਾ¢ (ਪੀਟੀਆਈ)