ਸਮਾਣਾ ’ਚ ਰਿਵਾਲਵਰ ਦੀ ਨੌਕ ’ਤੇ

ਏਜੰਸੀ

ਖ਼ਬਰਾਂ, ਪੰਜਾਬ

ਸਮਾਣਾ ’ਚ ਰਿਵਾਲਵਰ ਦੀ ਨੌਕ ’ਤੇ

image

ਸਮਾਣਾ, 4 ਜਨਵਰੀ (ਚਮਕੌਰ ਮੋਤੀਫ਼ਾਰਮ) : ਸੋਮਵਾਰ ਦੇਰ ਸ਼ਾਮ ਨਕਾਬਪੋਸ਼   ਲੁਟੇਰਿਆਂ ਵੱਲੋਂ ਰਿਵਾਲਵਰ ਦੀ ਨੋਕ ’ਤੇ ਸ਼ਹਿਰ ਦੀ ਇਕ ਜਿਊਲਰੀ ਸ਼ਾਪ  ਤੋਂ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ’ਤੇ ਸਿਟੀ ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਸਿਸੀਟੀਵੀ ਫੁਟੇਜ ਦੇ ਸਹਾਰੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ। 
ਪੀੜਤ ਕਪਿਸ਼ ਜਿਊਲਰਜ਼ ਕ੍ਰਿਸ਼ਨਾ ਬਸਤੀ ਦੇ ਮਾਲਕ ਸ਼ਿਵ ਕੁਮਾਰ ਨੇ ਦੱਸਿਆ ਕਿ ਦੇਰ ਸ਼ਾਮ 7 ਵਜੇ ਜਦੋਂ ਉਹ ਦੁਕਾਨ ਤੇ ਆਏ ਇਕ ਗਾਹਕ ਨੂੰ ਸੋਨੇ ਦੀਆਂ ਅੰਗੂਠੀਆਂ ਵਿਖਾ ਰਿਹਾ ਸੀ ਤਾਂ ਇਸੇ ਦੌਰਾਨ ਦੋ ਨਕਾਬਪੋਸ਼ ਨੌਜਵਾਨ ਬਾਇਕ ਤੇ ਸਵਾਰ ਹੋ ਕੇ ਦੁਕਾਨ ਦੇ ਬਾਹਰ ਆਏ। ਇਨ੍ਹਾਂ ਵਿਚੋਂ ਇਕ ਨੋਜਵਾਨ ਬਾਇਕ ਤੋਂ ਉਤਰ ਕੇ ਦੁਕਾਨ ਦੇ ਅੰਦਰ ਆ ਗਿਆ ਅਤੇ ਰਿਵਾਲਵਰ ਦੀ ਨੋਕ ਤੇ ਕਾਊਂਟਰ ’ਤੇ ਪਿਆ 6 ਤੋਲੇ ਵਜਨ ਦੀਆਂ 12 ਸੋਨੇ ਦੀਆਂ ਅੰਗੂਠੀਆਂ ਦਾ ਇਕ ਡੱਬਾ ਚੁੱਕ ਕੇ ਬਾਹਰ ਖੜੇ ਅਪਣੇ ਬਾਇਕ ਸਵਾਰ ਸਾਥੀ ਦੇ ਮੋਟਰਸਾਈਕਲ ’ਤੇ ਬੈਠ ਕੇ  ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਏ.ਐਸ.ਆਈ. ਗੁਰਦੇਵ ਸਿੰਘ ਚੀਮਾ ਨੇ ਦੱਸਿਆ ਕਿ ਦੁਕਾਨ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਕੇ ਲੁਟੇਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। 

ਕੈਪਸ਼ਨ-2 ਘਟਨਾ ਸੰਬਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ। ਫੋਟੋ: ਚਮਕੌਰ ਮੋਤੀਫ਼ਾਰਮ