ਜਲੰਧਰ 'ਚ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਪਰਤ ਰਹੇ ਪਿਤਾ ਨਾਲ ਵਾਪਰਿਆ ਵੱਡਾ ਸੜਕ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੱਕ ਤੇ ਕਾਰ ਵਿਚ ਹੋਈ ਭਿਆਨਕ ਟੱਕਰ

photo

 

ਜਲੰਧਰ: ਗੋਰਾਇਆ 'ਚ ਅੱਜ ਚੜ੍ਹਦੀ ਸਵੇਰ ਵੱਡਾ ਹਾਦਸਾ ਵਾਪਰ ਗਿਆ। ਇਥੇ ਪੁੱਤ ਦੇ ਵਿਆਹ ਦੇ ਕਾਰਡ ਵੰਡ ਕੇ ਆ ਰਹੇ ਪਿਓ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇਕ ਵਰਨਾ ਕਾਰ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜਿਸ ਨਾਲ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਪਰ ਕਾਰ ’ਚ ਸਵਾਰ ਕੌਂਸਲਰ ਅਤੇ ਬਿਜਲੀ ਮਹਿਕਮੇ ਤੋਂ ਰਿਟਾਇਰ ਜੇ. ਈ. ਨੂੰ ਲੋਕਾਂ ਨੇ ਕਾਰ ਨੂੰ ਸਿੱਧਾ ਕਰਕੇ ਬਾਹਰ ਕੱਢ ਲਿਆ।

ਜਾਣਕਾਰੀ ਅਨੁਸਾਰ ਇਕ ਚਿੱਟੇ ਰੰਗ ਦੀ ਵਰਨਾ ਕਾਰ ਲੁਧਿਆਣਾ ਤੋਂ ਵਾਪਸ ਹੁਸ਼ਿਆਰਪੁਰ ਨੂੰ ਜਾ ਰਹੀ ਸੀ, ਜਿਸ ਨੂੰ ਕੌਂਸਲਰ ਪਵਨ ਕੁਮਾਰ ਤਲਵਾੜਾ ਚਲਾ ਰਹੇ ਸਨ। ਉਨ੍ਹਾਂ ਨਾਲ ਕਾਰ ’ਚ ਉਨ੍ਹਾਂ ਦਾ ਸਾਥੀ ਰਾਜੇਸ਼ ਕੁਮਾਰ ਵੀ ਸਵਾਰ ਸੀ, ਜਦ ਉਨ੍ਹਾਂ ਦੀ ਕਾਰ ਗੋਰਾਇਆ ਦੇ ਹੋਟਲ ਤਕਦੀਰ ਨੇੜੇ ਆਈ ਤਾਂ ਇਕ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ।

ਟੱਕਰ ਇੰਨੀ ਖ਼ਤਰਨਾਕ ਸੀ ਵੇਖਣ ਵਾਲਿਆਂ ਦੇ ਹੋਸ਼ ਉੱਡ ਗਏ ਅਤੇ ਟੱਕਰ ਤੋਂ ਬਾਅਦ ਕਾਰ ਕਈ ਪਲਟੀਆਂ ਖਾ ਕੇ ਨੈਸ਼ਨਲ ਹਾਈਵੇਅ-44 ਦੇ ਫੁੱਟਪਾਥ ’ਤੇ ਪਲਟ ਗਈ, ਜੇਕਰ ਕਾਰ ਰੋਡ ਦੇ ਦੂਜੇ ਪਾਸੇ ਚਲੀ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ। ਇਹ ਸਾਰਾ ਹਾਦਸਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਿਆ ਹੈ। ਹਾਦਸੇ ਮਗਰੋਂ ਮੌਕੇ ’ਤੇ ਆਏ ਹਾਈਵੇਅ ਪੁਲਿਸ ਦੇ ਮੁਲਾਜ਼ਮ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।