Mohali Firing News: ਮੁਹਾਲੀ ’ਚ ਦੇਰ ਰਾਤ ਚੱਲੀ ਗੋਲੀ, ਨਸ਼ਾ ਛੁਡਾਊ ਕੇਂਦਰ ਦਾ ਮਾਲਕ ਜਖ਼ਮੀ
ਮਿਲੀ ਜਾਣਕਾਰੀ ਮੁਤਾਬਕ ਕਾਰ ’ਚ ਸਵਾਰ ਹੋ ਕੇ ਆਏ 2 ਨੌਜਵਾਨ ਵਲੋਂ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਰਬਜੀਤ ਸਿੰਘ ’ਤੇ ਫਾਈਰਿੰਗ ਕੀਤੀ ਗਈ
Mohali Firing News
Mohali Firing News: ਮੁਹਾਲੀ ਦੇ ਬਲੋਂਗੀ ’ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਖਰੜ ਦੇ ਰੰਧਾਵਾ ਰੋਡ ’ਤੇ ਸਥਿਤ ਨਸ਼ਾ ਛੁਡਾਊ ਕੇਂਦਰ ’ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਕਾਰ ’ਚ ਸਵਾਰ ਹੋ ਕੇ ਆਏ 2 ਨੌਜਵਾਨ ਵਲੋਂ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਸਰਬਜੀਤ ਸਿੰਘ ’ਤੇ ਫਾਈਰਿੰਗ ਕੀਤੀ ਗਈ, ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਫਰਾਰ ਹੋ ਗਏ। ਦਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਦੌਰਾਨ ਸਰਬਜੀਤ ਸਿੰਘ ਦੀ ਛਾਤੀ ’ਚ ਗੋਲੀਆਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।