Gurdaspur News: ਘਰ ਦੇ ਬਾਹਰ ਅੱਗ ਸੇਕ ਰਹੇ ਨੌਜਵਾਨ ਨੂੰ ਮਾਰੀਆਂ ਗੋਲੀਆਂ, ਬਾਈਕ 'ਤੇ ਸਵਾਰ 3 ਹਮਲਾਵਰਾਂ ਨੇ ਕੀਤੇ 5 ਰਾਊਂਡ ਫਾਇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Gurdaspur News: ਨੌਜਵਾਨ ਦੇ ਮੋਢੇ ਅਤੇ ਲੱਤ 'ਤੇ ਵੱਜੀ ਗੋਲੀ

Gurdaspur Firing News in punjabi

Gurdaspur Firing News in punjabi : ਗੁਰਦਾਸਪੁਰ 'ਚ ਸ਼ਨੀਵਾਰ ਰਾਤ ਤਿੰਨ ਬਾਈਕ ਸਵਾਰਾਂ ਨੇ ਘਰ ਦੇ ਬਾਹਰ ਅੱਗ ਸੇਕ ਰਹੇ ਨੌਜਵਾਨ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ, ਇਹ ਘਟਨਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਮਛਰਾਏ ਦੀ ਹੈ।

ਜ਼ਖ਼ਮੀ ਗੁਰਸੇਵਕ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਸੇਵਕ ਸਿੰਘ (35 ਸਾਲ) ਘਰ ਦੇ ਬਾਹਰ ਅੱਗ ਸੇਕ ਰਿਹਾ ਸੀ ਤਾਂ ਤਿੰਨ ਬਾਈਕ ਸਵਾਰਾਂ ਨੇ ਆ ਕੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ | ਗੁਰਸੇਵਕ ਸਿੰਘ ਨੂੰ ਇੱਕ ਗੋਲੀ ਮੋਢੇ ਅਤੇ ਇੱਕ ਗੋਲੀ ਲੱਤ ਵਿੱਚ ਲੱਗੀ।

ਉਸ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਤੋਂ ਬਾਅਦ ਉਹ ਮੌਕੇ ਤੋਂ ਘੁੰਮਣ ਕਸਬੇ ਵੱਲ ਭੱਜ ਗਏ। ਜ਼ਖ਼ਮੀ ਨੂੰ ਇਲਾਜ ਲਈ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ। ਪਿਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਐਸਐਚਓ ਬਿਕਰਮ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ। ਹਮਲਾਵਰਾਂ ਨੇ ਪੰਜ ਰਾਊਂਡ ਫ਼ਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੁਰਸੇਵਕ ਸਿੰਘ ਦੇ ਮੋਢੇ ਵਿੱਚ ਅਤੇ ਇੱਕ ਲੱਤ ਵਿੱਚ ਲੱਗਿਆ। ਪੁਲਿਸ ਵੱਲੋਂ ਸਾਰੇ ਇਲਾਕੇ ਦੀ ਨਾਕਾਬੰਦੀ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਚੌਕਸ ਕਰ ਦਿੱਤਾ ਗਿਆ ਹੈ।