ਸੜਕ ਹਾਦਸੇ ਵਿਚ ਪੁਲਿਸ ਮੁਲਾਜ਼ਮ ਦੀ ਮੌਤ, ਦੂਜਾ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰ ਦੀ ਟੱਕਰ ਲੱਗਣ ਕਾਰਨ ਪੁਲਿਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਜਾ ਟਕਰਾਈ

Policeman death in road accident Nurpur Bedi News

ਨੂਰਪੁਰਬੇਦੀ: ਨੂਰਪੁਰਬੇਦੀ ਥਾਣੇ ਵਿਖੇ ਤਾਇਨਾਤ ਇਕ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਵਾਸੀ ਅਵਾਨਕੋਟ, ਥਾਣਾ ਕੀਰਤਪੁਰ ਸਾਹਿਬ ਦੀ ਬੀਤੀ ਰਾਤ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਦਕਿ ਉਸ ਦਾ ਦੂਜਾ ਸਾਥੀ ਸੀਨੀਅਰ ਕਾਂਸਟੇਬਲ ਸੁਖਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਹਾਦਸਾ ਰਾਧਾ ਸੁਆਮੀ ਸਤਸੰਗ ਘਰ, ਨੂਰਪੁਰਬੇਦੀ ਨੇੜੇ ਵਾਪਰਿਆ।

ਮੁਲਾਜ਼ਮ ਸੁਖਵਿੰਦਰ ਸਿੰਘ ਵਾਸੀ ਪਿੰਡ ਹਜਾਰਾ ਨੇ ਬਿਆਨ ਦਿਤਾ ਕਿ 3 ਜਨਵਰੀ ਦੀ ਰਾਤ ਉਹ ਅਪਣੇ ਸਾਥੀ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਨਾਲ ਰਾਤ ਕਰੀਬ 11.30 ਵਜੇ ਨਾਈਟ ਗਸ਼ਤ ਸਬੰਧੀ ਪ੍ਰਾਈਵੇਟ ਕਾਰ ਵਿਚ ਸਵਾਰ ਹੋ ਕੇ ਹਿਆਤਪੁਰ ਮਾਰਕੀਟ ਤੋਂ ਨੂਰਪੁਰਬੇਦੀ ਵਾਪਸ ਆ ਰਹੇ ਸਨ ਜਦੋਂ ਉਹ ਜੱਟਪੁਰ ਤੋਂ ਅੱਗੇ ਸਤਸੰਗ ਘਰ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਇਕ ਚਿੱਟੇ ਰੰਗ ਦੀ ਕਾਰ ਨੇ ਉਨ੍ਹਾਂ ਦੀ ਕਾਰ ਨਾਲ ਟੱਕਰ ਮਾਰ ਦਿਤੀ।

ਜਿਸ ਕਾਰਨ ਪੁਲਿਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਪੁਲਸ ਮੁਲਾਜ਼ਮ ਜਸਵੰਤ ਸਿੰਘ ਗੱਡੀ ’ਚ ਫਸ ਗਿਆ ਜਦਕਿ ਦੂਜਾ ਸਾਥੀ ਸੁਖਵਿੰਦਰ ਸਿੰਘ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਆ ਗਿਆ।