ਵਿਧਾਨ ਸਭਾ ਵਲੋਂ ਖਹਿਰਾ ਨੂੰ ਮੁੜ 15 ਦਿਨਾਂ ਦਾ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਲੋਂ ਅੱਜ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਮੁੜ ਨੋਟਿਸ ਜਾਰੀ ਕੀਤਾ ਗਿਆ ਹੈ....

Sukhpal Singh Khaira

ਚੰਡੀਗੜ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਵਲੋਂ ਅੱਜ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਮੁੜ ਨੋਟਿਸ ਜਾਰੀ ਕੀਤਾ ਗਿਆ ਹੈ। ਪੂਰੇ 15 ਦਿਨ ਪਹਿਲਾਂ ਵੀ  ਭਾਰਤ ਦੇ ਸੰਵਿਧਾਨ ਦੇ ਦਸਵੇਂ ਸ਼ਡਿਊਲ ਤਹਿਤ ਖਹਿਰਾ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਦਾ ਜਵਾਬ ਦੇਣ ਦੀ ਅੱਜ ਸੋਮਵਾਰ 4 ਫ਼ਰਵਰੀ ਆਖ਼ਰੀ ਤਾਰੀਕ ਸੀ ਪਰ ਭਰੋਸੇਯੋਗ ਸੂਤਰਾਂ ਮੁਤਾਬਿਕ ਇਸ ਦਾ ਜਵਾਬ ਨਾ ਆਇਆ ਹੋਣ ਕਾਰਨ ਅਤੇ ਖਹਿਰਾ ਦੇ ਸਟਾਫ਼ ਵਲੋਂ ਨੋਟਿਸ 'ਬਰੰਗ' ਮੋੜਿਆ ਗਿਆ

ਹੋਣ ਕਾਰਨ ਅੱਜ ਮੁੜ 15 ਦਿਨਾਂ ਦਾ ਇਹ ਨੋਟਿਸ ਜਾਰੀ ਕੀਤਾ ਗਿਆ ਹੈ।  ਦਸਣਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਨੇ ਖਹਿਰਾ ਦੀ ਵਿਧਾਇਕੀ ਰੱਦ ਕਰਨ ਸਬੰਧੀ ਸਪੀਕਰ ਕੋਲ ਪਟੀਸ਼ਨ ਦਾਇਰ ਕੀਤੀ ਸੀ। ਸਪੀਕਰ ਦੀ ਹਦਾਇਤ ਅਨੁਸਾਰ ਖਹਿਰਾ ਨੂੰ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿਤਾ ਗਿਆ ਹੈ।