ਨਹੀਂ ਰੁਕ ਰਿਹਾ ਨਸ਼ੇ ਦਾ ਕਰੋਬਾਰ, ਨਸ਼ੇ ਦੀ ਭੇਟ ਚੜ੍ਹਿਆ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਨਸ਼ਿਆ 'ਤੇ ਕੱਸੀ ਲਗਾਮ ਦੇ ਚਲਦਿਆ ਨਹੀਂ ਰੁੱਕ ਰਿਹਾ ਨਸ਼ਿਆ ਦਾ ਕਾਰੋਬਾਰ ਅਤੇ ਰੋਜ਼ਾਨਾ ਨਸ਼ਿਆ ਦੀ ਭੇਟ ਚੜ ਰਹੇ ਨੇ ਨੌਜਵਾਨ....

Drug trade Still Continue in Punjab

ਜ਼ੀਰਾ : ਪੰਜਾਬ ਸਰਕਾਰ ਵਲੋਂ ਨਸ਼ਿਆ 'ਤੇ ਕੱਸੀ ਲਗਾਮ ਦੇ ਚਲਦਿਆ ਨਹੀਂ ਰੁੱਕ ਰਿਹਾ ਨਸ਼ਿਆ ਦਾ ਕਾਰੋਬਾਰ ਅਤੇ ਰੋਜ਼ਾਨਾ ਨਸ਼ਿਆ ਦੀ ਭੇਟ ਚੜ ਰਹੇ ਨੇ ਨੌਜਵਾਨ। ਜਿਸ ਦੀ ਤਾਜਾ ਮਿਸਾਲ ਜ਼ੀਰਾ ਦੇ ਪਿੰਡ ਲੋਗੋਦੇਵਾ ਦੇ ਵਸਨੀਕ ਮ੍ਰਿਤਕ ਲਖਵੀਰ ਸਿੰਘ ਲੱਖਾ ਪੁੱਤਰ ਸਵ. ਪਿਆਰਾ ਸਿੰਘ ਜੋ ਜੱਟ ਬਰਾਦਰੀ ਵਿਚੋਂ ਬੇਜ਼ਮੀਨਾ ਹੋਣ ਕਾਰਨ ਟਾਇਲ ਫ਼ੈਕਟਰੀ ਵਿਚ ਮਜ਼ਦੂਰੀ ਕਰਕੇ ਅਪਣੇ ਪਰਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਕਿ ਨਸ਼ੇ ਦੀ ਲੱਤ ਲੱਗਣ ਨਾਲ ਅੱਜ ਪਿੰਡ ਦੌਲੇਵਾਲਾ ਵਿਖੇ ਨਸ਼ੇ ਦੀ ਵੱਧ ਡੋਜ਼ ਕਾਰਨ ਨਸ਼ੇ ਦੀ ਭੇਟ ਚੜ ਗਿਆ। ਇਸ ਸਬੰਧੀ ਮ੍ਰਿਤਕ

ਲਖਵੀਰ ਸਿੰਘ ਦੇ ਚਚੇਰੇ ਭਰਾ ਜਸਵਿੰਦਰ ਸਿੰਘ ਵਾਸੀ ਲੋਗੋਦੇਵਾ ਨੇ ਦਸਿਆ ਕਿ ਲਖਵੀਰ ਸਿੰਘ ਦੀ ਲਾਸ਼ ਨਸ਼ਿਆਂ ਦਾ ਗੜ ਮੰਨੇ ਜਾਦੇ ਪਿੰਡ ਦੌਲੇਵਾਲਾ (ਕੋਟ ਈਸੇਖ਼ਾਂ) ਦੀਆਂ ਰੂੜੀਆਂ 'ਤੇ ਪਈ ਮਿਲੀ। ਪੋਸਟ ਮਾਟਮ ਦੌਰਾਨ ਨਸ਼ੇ ਦੀ ਵੱਧ ਡੋਜ਼ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਸ਼ਾ ਰੋਕੂ ਮਹਿਮ ਦੇ ਬਾਵਜੂਦ ਅਤੇ ਪੁਲਿਸ ਚੌਕੀ ਦੀ ਮੌਜੂਦਗੀ ਵਿਚ ਪਿੰਡ ਦੌਲੇਵਾਲਾ ਵਿਖੇ ਸ਼ਰੇਆਮ ਚਿੱਟੇ ਦਾ ਨਸ਼ਾ ਵਿਕ ਰਿਹਾ ਹੈ। ਸਰਕਾਰ ਪਿੰਡ ਦੌਲੇਵਾਲਾ ਦੇ ਤਸਕਰਾਂ ਨੂੰ ਸਖ਼ਤੀ ਨਾਲ ਨਜਿੱਠੇ : ਬਲਰਾਜ ਇਸ ਸਬੰਧੀ ਕਿਸਾਨ ਆਗੂ ਬਲਰਾਜ ਸਿੰਘ ਨਿਊ ਯਾਰਕ ਨੇ ਫ਼ੋਨ ਰਾਹੀਂ ਕਿਹਾ ਕਿ ਪੰਜਾਬ ਦੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਰਬਾਣੀ ਸਾਹਿਬ ਦੇ ਗੁਟਕਿਆਂ ਉਪਰ ਹੱਥ ਰੱਖ ਕੇ ਸਹੁੰ ਖਾਦੀ ਸੀ ਕਿ ਪੰਜਾਬ ਅੰਦਰੋ ਨਸ਼ੇ ਦਾ ਖ਼ਾਤਮਾ ਕਰ ਦੇਵਾਂਗੇ ਪਰ ਸਰਕਾਰ ਦੀ ਲਾਪਰਵਾਹੀ ਕਾਰਨ ਨੌਜਵਾਨਾਂ ਦੀ ਮੌਤ ਬਾਦਸਤੂਰ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਿੰਡ ਦੋਲੇਵਾਲਾ ਦੇ ਤਸਕਰਾਂ ਨੂੰ ਸਖ਼ਤੀ ਨਾਲ ਨਜਿੱਠੇ ਤਾਂ ਨੌਜਵਾਨਾਂ ਦੀ ਮੌਤਾਂ ਦੀ ਗਿਣਤੀ ਰੁੱਕ ਸਕਦੀ ਹੈ।