ਖੇਤੀ ਕਾਨੂੰਨ: ਹੰਗਾਮੇ ਕਾਰਨ ਲਗਾਤਾਰ ਚੌਥੇ ਦਿਨ ਲੋਕ ਸਭਾ 'ਚ ਕੰਮਕਾਜ ਰਿਹਾ ਠੱਪ

ਏਜੰਸੀ

ਖ਼ਬਰਾਂ, ਪੰਜਾਬ

ਖੇਤੀ ਕਾਨੂੰਨ: ਹੰਗਾਮੇ ਕਾਰਨ ਲਗਾਤਾਰ ਚੌਥੇ ਦਿਨ ਲੋਕ ਸਭਾ 'ਚ ਕੰਮਕਾਜ ਰਿਹਾ ਠੱਪ

image

ਨਵੀਂ ਦਿੱਲੀ, 5 ਫ਼ਰਵਰੀ : ਵਿਵਾਦਾਂ ਵਿਚ ਘਿਰੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਅਤੇ ਦਿੱਲੀ ਦੇ ਕਈ ਸਰਹੱਦੀ ਇਲਾਕਿਆਂ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦਾ ਮੁੱਦਾ ਲਗਾਤਾਰ ਚੌਥੇ ਦਿਨ ਲੋਕ ਸਭਾ ਵਿਚ ਛਾਇਆ ਰਿਹਾ ਅਤੇ ਇਸ ਮੁੱਦੇ 'ਤੇ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਸਦਨ ਸ਼ੁਕਰਵਾਰ ਨੂੰ ਮੁਲਤਵੀ ਹੋਣ ਤੋਂ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ ਗਿਆ | 
ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਰਾਸ਼ਟਰਪਤੀ ਦੇ ਸੰਬੋਧਨ 'ਤੇ ਧਨਵਾਦ ਪ੍ਰਸਤਾਵ ਉੱਤੇ ਵਿਚਾਰ ਵਟਾਂਦਰੇ ਤੋਂ ਪਹਿਲਾਂ ਸਦਨ ਵਿਚ ਕਿਸਾਨਾਂ ਦੇ ਮੁੱਦੇ 'ਤੇ ਵਖਰੀ ਗੱਲਬਾਤ ਦੀ ਮੰਗ ਕਰ ਰਹੀਆਂ ਹਨ | ਰਾਜ ਸਭਾ ਪਿਛਲੇ ਕੁਝ ਦਿਨਾਂ ਤੋਂ ਸੁਚਾਰੂ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਰਾਸ਼ਟਰਪਤੀ ਦੇ ਸੰਬੋਧਨ 'ਤੇ ਧਨਵਾਦ ਪ੍ਰਸਤਾਵ ਉੱਤੇ ਵਿਚਾਰ ਵਟਾਂਦਰੇ ਹੋ ਰਹੇ ਹਨ | ਹਾਲਾਂਕਿ, ਲੋਕ ਸਭਾ ਵਿਚ ਵਿਚਾਰ ਵਟਾਂਦਰੇ ਨੂੰ ਲੈ ਕੇ ਰੇੜਕਾ ਜਾਰੀ ਹੈ ਜਿਸ ਕਾਰਨ ਪਿਛਲੇ ਚਾਰ ਦਿਨਾਂ ਵਿਚ ਨਿਰਵਿਘਨ ਕੰਮਕਾਜ ਨਹੀਂ ਹੋ ਸਕਿਆ |
ਹੇਠਲੇ ਸਦਨ ਵਿਚ ਕਾਂਗਰਸ ਅਤੇ ਕੁਝ ਵਿਰੋਧੀ ਪਾਰਟੀਆਂ ਨੇ ਖੇਤੀਬਾੜੀ ਕਾਨੂੰਨਾਂ ਅਤੇ ਕਿਸਾਨਾਂ ਦੇ ਵਿਸ਼ੇ 'ਤੇ ਵਿਚਾਰ ਵਟਾਂਦਰੇ 'ਤੇ ਹਮਲਾਵਰ ਰੁਖ਼ 

ਅਪਣਾਇਆ ਹੈ | ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਕਰਵਾਰ ਨੂੰ ਚੌਥੇ ਦਿਨ ਚਾਰ ਵਜੇ ਸ਼ੁਰੂ ਹੋਈ, ਕਾਂਗਰਸ ਅਤੇ ਡੀਐਮਕੇ ਸਣੇ ਕਈ ਵਿਰੋਧੀ ਪਾਰਟੀਆਂ ਦੇ ਮੈਂਬਰ ਸਪੀਕਰ ਦੀ ਸੀਟ ਦੇ ਨੇੜੇ ਪਹੁੰਚੇ ਅਤੇ ਨਾਹਰੇਬਾਜ਼ੀ ਕੀਤੀ |
ਇਸ ਦੇ ਨਾਲ ਹੀ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਸਪਾ ਅਤੇ ਬਸਪਾ ਦੇ ਮੈਂਬਰ ਵੀ ਅਪਣੀਆਂ ਥਾਵਾਂ 'ਤੇ ਖੜੇ ਦਿਖਾਈ ਦਿਤੇ |
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰੌਲੇ ਵਿਚਕਾਰ ਪ੍ਰਸ਼ਨ ਕਾਲ ਦੀ ਸ਼ੁਰੂਆਤ ਕੀਤੀ | ਸਿਹਤ ਮੰਤਰੀ ਹਰਸ਼ਵਰਧਨ ਨੇ ਕੋਰੋਨਾ ਵਾਇਰਸ ਟੀਕੇ ਨਾਲ ਜੁੜੇ ਕੁਝ ਪੂਰਕ ਪ੍ਰਸ਼ਨਾਂ ਦੇ ਜਵਾਬ ਵੀ ਦਿਤੇ |
ਬਿਰਲਾ ਨੇ ਵਿਗਿਆਨੀਆਂ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਟੀਕਾ ਤਿਆਰ ਕਰਨ ਲਈ ਵਧਾਈ ਦਿਤੀ | ਉਨ੍ਹਾਂ ਨੇ ਕਿਹਾ ਕਿ ਮੈਂ ਅਪਣੇ ਵਿਗਿਆਨੀਆਂ ਦਾ ਧਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇੰਨੇ ਘੱਟ ਸਮੇਂ ਵਿਚ ਟੀਕਾ ਤਿਆਰ ਕੀਤਾ ਅਤੇ ਪੂਰੀ ਦੁਨੀਆਂ ਵਿਚ ਦੇਸ਼ ਦਾ ਨਾਮ ਰੌਸ਼ਨ ਕੀਤਾ | ਇਸ ਸਮੇਂ ਦੌਰਾਨ ਵਿਰੋਧੀ ਮੈਂਬਰਾਂ ਦੀ ਨਾਹਰੇਬਾਜ਼ੀ ਜਾਰੀ ਰਹੀ |
ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਅਪਣੀ ਥਾਂ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਟੀਕੇ ਬਾਰੇ ਇਕ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ |
ਉਨ੍ਹਾਂ ਕਿਹਾ ਕਿ ਸਰਕਾਰ ਜਵਾਬ ਦੇਣਾ ਚਾਹੁੰਦੀ ਹੈ ਅਤੇ ਮੈਂਬਰ ਕਿਰਪਾ ਕਰ ਕੇ ਸਹਿਯੋਗ ਦੇਣ | ਬਿਰਲਾ ਨੇ ਕਿਹਾ ਕਿ ਪ੍ਰਸ਼ਨ ਕਾਲ ਇਕ ਮਹੱਤਵਪੂਰਨ ਕਾਲ ਹੁੰਦਾ ਹੈ ਅਤੇ ਮੈਂਬਰ ਇਸ ਵਿਚ ਜਨਤਕ ਮੁੱਦੇ ਉਠਾਉਾਦੇ ਹਨ |
ਸਥਿਤੀ ਇਸੇ ਤਰ੍ਹਾਂ ਬਣੇ ਰਹਿਣ ਕਾਰਨ ਸਪੀਕਰ ਨੇ ਸਦਨ ਨੂੰ ਕਰੀਬ ਚਾਰ ਵਜ ਕੇ 15 ਮਿੰਟ ਤੇ ਸਦਨ ਦੀ ਕਾਰਵਾਈ ਸ਼ਾਮ ਦੇ ਛੇ ਵਜੇ ਤਕ ਮੁਲਤਵੀ ਕਰ ਦਿਤੀ | ਜ਼ਿਕਰਯੋਗ ਹੈ ਕਿ ਕਾਂਗਰਸ ਸਣੇ ਕੁਝ ਵਿਰੋਧੀ ਪਾਰਟੀਆਂ ਸਦਨ ਵਿਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧਨਵਾਦ ਪ੍ਰਸਤਾਵ 'ਤੇ ਵਿਚਾਰ ਕਰਨ ਤੋਂ ਪਹਿਲਾਂ ਕਿਸਾਨਾਂ ਦੇ ਮੁੱਦੇ 'ਤੇ ਵਖਰੀ ਵਿਚਾਰ-ਵਟਾਂਦਰੇ ਦੀ ਮੰਗ ਕਰ ਰਹੀਆਂ ਹਨ ਅਤੇ ਸਦਨ 'ਚ ਅਜੇ ਵੀ ਰੇੜਕਾ ਜਾਰੀ ਹੈ | (ਪੀਟੀਆਈ)