ਖੇੇਤੀ ਕਾਨੂੰਨਾਂ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ ਜਾਰੀ, ਕਾਰਵਾਈ ਰੁਕੀ

ਏਜੰਸੀ

ਖ਼ਬਰਾਂ, ਪੰਜਾਬ

ਖੇੇਤੀ ਕਾਨੂੰਨਾਂ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ ਜਾਰੀ, ਕਾਰਵਾਈ ਰੁਕੀ

image

image

image


g ਸੰਸਦ ਮੈਂਬਰਾਂ ਨੇ ਹੱਥਾਂ 'ਚ ਤਖ਼ਤੀਆਂ ਫੜ ਕੇ ਕੀਤਾ ਸਰਕਾਰ ਦਾ ਵਿਰੋਧ g ਚਾਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਨਵੇਂ ਖੇਤੀਬਾੜੀ ਕਾਨੂੰਨ : ਸੰਜੇ ਸਿੰਘ

ਨਵੀਂ ਦਿੱਲੀ, 4 ਫ਼ਰਵਰੀ : ਵਿਵਾਦਾਂ ਵਿਚ ਘਿਰੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਾਂਗਰਸ, ਡੀਐਮਕੇ ਸਣੇ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਲੋਂ ਕੀਤੇ ਗਏ ਹੰਗਾਮੇ ਕਾਰਨ ਵੀਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਸ਼ਾਮ 6 ਵਜੇ ਤਕ ਲਈ ਮੁੜ ਮੁਲਤਵੀ ਕਰ ਦਿਤੀ ਗਈ |
ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਹੇਠਲੇ ਸਦਨ ਵਿਚ ਪ੍ਰਸ਼ਨਕਾਲ ਅਤੇ ਜ਼ੀਰੋ ਆਵਰ ਵਿਚ ਰੁਕਾਵਟ ਰਹੀ | ਇਸ ਦੌਰਾਨ ਵਿਰੋਧੀ ਮੈਂਬਰਾਂ ਦਾ ਰੌਲਾ ਜਾਰੀ ਰਿਹਾ | ਵਿਰੋਧੀ ਮੈਂਬਰਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ 'ਕਿਸਾਨ ਵਿਰੋਧੀ ਕਾਨੂੰਨ ਵਾਪਸ ਲਉ' ਦੇ ਨਾਹਰੇ ਲਗਾ ਰਹੇ ਸਨ | ਉਹ 'ਅਸੀਂ ਇਨਸਾਫ਼ ਚਾਹੁੰਦੇ ਹਾਂ' ਦੇ ਨਾਹਰੇ ਵੀ ਲਗਾ ਰਹੇ ਸਨ | ਇਸ ਦੌਰਾਨ, ਲੇਖੀ ਨੇ ਹੰਗਾਮਾ ਕਰਦੇ ਮੈਂਬਰਾਂ ਨੂੰ ਸੀਟ 'ਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਤੋਂ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਅਤੇ ਅਜਿਹਾ ਕਰਕੇ  ਅਸੀਂ ਲੋਕਾਂ ਵਿਚ ਮਖ਼ੌਲ ਦੇ ਪਾਤਰ ਬਣ ਰਹੇ ਹਾਂ | ਪਰ ਵਿਰੋਧੀ ਮੈਂਬਰ ਨਾਹਰੇਬਾਜ਼ੀ ਕਰਦੇ ਰਹੇ | ਹੰਗਾਮਾ ਰੁਕਦਾ ਨਾ ਵੇਖ ਸਪੀਕਰ ਨੇ ਸਦਨ ਦੀ ਕਾਰਵਾਈ ਸ਼ਾਮ 6 ਵਜੇ ਤਕ ਮੁਲਤਵੀ ਕਰ ਦਿਤੀ | ਇਸ ਤੋਂ ਪਹਿਲਾਂ ਜਦੋਂ ਸਦਨ ਦੇ ਚਾਰ ਵਜੇ ਹੇਠਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਲਈ ਕਿਹਾ | ਹਾਲਾਂਕਿ, ਕਾਂਗਰਸ, ਡੀਐਮਕੇ ਅਤੇ ਖੱਬੀਆਂ ਪਾਰਟੀਆਂ ਦੇ ਮੈਂਬਰ ਨਾਹਰੇਬਾਜ਼ੀ ਕਰਦੇ ਹੋਏ ਸੀਟ ਦੇ ਨੇੜੇ ਪਹੁੰਚੇ | ਸਪਾ, ਬਸਪਾ ਅਤੇ ਤਿ੍ਣਮੂਲ ਕਾਂਗਰਸ ਦੇ ਮੈਂਬਰ ਅਪਣੀਆਂ ਥਾਵਾਂ ਤੋਂ ਵਿਰੋਧ ਪ੍ਰਦਰਸ਼ਨ ਕਰਦੇ ਵੇਖੇ ਗਏ |
ਹੰਗਾਮੇ ਵਿਚਕਾਰ ਸਪੀਕਰ ਨੇ ਕੁਝ ਸੁਆਲ ਲਏ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਦੇ ਜਵਾਬ ਦਿਤੇ | ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਸੀਟਾਂ 'ਤੇ ਜਾਣ ਦੀ ਅਪੀਲ ਕੀਤੀ | 
ਬਿਰਲਾ ਨੇ ਕਿਹਾ ਕਿ ਤੁਹਾਡੇ ਬਹੁਤ ਸਾਰੇ ਨੇਤਾਵਾਂ ਕੋਲ ਮਹੱਤਵਪੂਰਨ ਪ੍ਰਸ਼ਨ ਹਨ | ਮੈਂ ਪ੍ਰਸ਼ਨ ਕਾਲ ਜਾਰੀ ਕਰਨਾ ਚਾਹੁੰਦਾ ਹਾਂ ਜਨਤਾ ਨੇ ਜਿਸ ਲਈ ਚੁਣ ਕੇ ਤੁਹਾਨੂੰ ਭੇਜਿਆ ਉਸ ਨੂੰ ਵੇਖਦੇ ਹੋਏ ਤੁਹਾਡਾ ਇਹ ਵਿਵਹਾਰ ਢੁਕਵਾਂ ਨਹੀਂ ਹੈ |  ਹਾਲਾਂਕਿ, ਸਦਨ ਵਿਚ ਆਮ ਵਿਵਸਥਾ ਬਣਦੀ ਨਾ ਵੇਖ ਕੇ ਬਿਰਲਾ ਨੇ ਸਦਨ ਦੀ ਕਾਰਵਾਈ ਸ਼ਾਮ ਚਾਰ ਵਜ ਕੇ 16 ਮਿੰਟ ਉੱਤੇ ਸ਼ਾਮ ਪੰਜ ਵਜੇ ਤਕ ਲਈ ਮੁਲਤਵੀ ਕਰ ਦਿਤੀ |