ਧੀ ਦੀ ਡੋਲੀ ਤੋਰਨ ਤੋਂ ਬਾਅਦ ਪਿਓ ਨੂੰ ਪਿਆ ਦਿਲ ਦਾ ਦੌਰਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹ ਵਾਲੇ ਘਰ ਪੈ ਗਏ ਤ ਕੀਰਨੇ

photo

 

ਸ੍ਰੀ ਗੋਇੰਦਵਾਲ ਸਾਹਿਬ: ਸ੍ਰੀ ਗੋਇੰਦਵਾਲ ਸਾਹਿਬ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਨਾਲ ਲੱਗਦੇ ਪਿੰਡ ਧੂੰਦਾ 'ਚ ਵਿਆਹ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ। ਇਥੇ ਇਕ ਪਿਓ ਨੇ ਦਿਨੇ ਖੁਸ਼ੀ-ਖੁਸ਼ੀ ਆਪਣੀ ਧੀ ਦੀ ਝੋਲੀ ਤੋਰੀ ਤੇ ਰਾਤ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦਿਹਾਂਤ  

ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ ਨਾਮ (55) ਵਜੋਂ ਹੋਈ  ਹੈ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਨੇ 4 ਫਰਵਰੀ ਨੂੰ ਦਿਨੇ ਖੁਸ਼ੀ-ਖੁਸ਼ੀ ਆਪਣੀ ਧੀ ਚਰਨਜੀਤ ਕੌਰ ਦੀ ਡੋਲੀ ਤੋਰੀ ਅਤੇ ਰਾਤ ਗਿਆਰਾਂ ਕੁ ਵਜੇ ਸਤਨਾਮ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਵਿਆਹ ਵਾਲੇ ਘਰ ਕੀਰਨੇ ਪੈ ਗਏ।

ਇਹ ਵੀ ਪੜ੍ਹੋ : ਇਕ ਹੱਥ 'ਚ ਕੁਰਾਨ ਤੇ ਦੂਜੇ 'ਚ ਐਟਮ ਬੰਬ, ਫਿਰ ਦੇਖੋ ਕੌਣ ਨਹੀਂ ਦਿੰਦਾ ਪੈਸਾ- ਪਾਕਿਸਤਾਨੀ ਨੇਤਾ

ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲੜਕੇ ਵਾਲਿਆਂ ਵੱਲੋਂ ਵਿਆਹ ਦੀ ਰਿਸੈਪਸਨ ਪਾਰਟੀ ਰੱਖੀ ਗਈ ਸੀ। ਜਿਸ ਵਿੱਚ ਲੜਕੀ ਵਾਲਿਆਂ ਦੇ ਸਮੁੱਚੇ ਪਰਿਵਾਰ ਨੇ ਸ਼ਮੂਲੀਅਤ ਕਰਨੀ ਸੀ ਪ੍ਰੰਤੂ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਰਿਵਾਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮ੍ਰਿਤਕ ਸਤਨਾਮ ਸਿੰਘ ਆਪਣੇ ਬੇਟਿਆਂ ਦੇ ਹੱਥੋਂ ਦੁਖੀ ਸੀ ਬੇਟੇ ਨਸ਼ਾ ਪੱਤਾ ਕਰਦੇ ਸਨ ਜਿਸ ਕਰਕੇ ਸਤਨਾਮ ਸਿੰਘ ਡਿਪਰੇਸ਼ਨ ਵਿੱਚ ਰਹਿੰਦਾ ਸੀ।  ਸਤਨਾਮ ਸਿੰਘ ਨੂੰ ਸਾਹ ਦੀ ਤਕਲੀਫ਼ ਸੀ ਅਤੇ ਉਹ ਫੇਫੜਿਆਂ ਦੀ ਬੀਮਾਰੀ ਤੋਂ ਵੀ ਪੀੜਤ ਸੀ।