ਇਕ ਹੱਥ 'ਚ ਕੁਰਾਨ ਤੇ ਦੂਜੇ 'ਚ ਐਟਮ ਬੰਬ, ਫਿਰ ਦੇਖੋ ਕੌਣ ਨਹੀਂ ਦਿੰਦਾ ਪੈਸਾ- ਪਾਕਿਸਤਾਨੀ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਦੁਨੀਆ ਦੇ ਹਰ ਦਰਵਾਜ਼ੇ 'ਤੇ ਭੀਖ ਮੰਗਦੀ ਹੈ ਪਰ ਦਿੰਦਾ ਕੋਈ ਨਹੀਂ- ਪਾਕਿਸਤਾਨੀ ਨੇਤਾ

photo

 

ਇਸਲਾਮਾਬਾਦ : ਪਾਕਿਸਤਾਨ ਦੇ ਇੱਕ ਨੇਤਾ ਨੇ ਅਜੀਬ ਸਲਾਹ ਦਿੱਤੀ ਹੈ। ਤਹਿਰੀਕ-ਏ-ਲਬੈਇਕ ਪਾਕਿਸਤਾਨ ਪਾਰਟੀ ਦੇ ਨੇਤਾ ਮੌਲਾਨਾ ਸਾਦ ਰਿਜ਼ਵੀ ਨੇ ਕਿਹਾ ਹੈ ਕਿ ਇਕ ਹੱਥ ਵਿਚ ਕੁਰਾਨ ਅਤੇ ਦੂਜੇ ਹੱਥ ਵਿਚ ਐਟਮ ਬੰਬ ਲਓ, ਫਿਰ ਦੇਖੋ ਕੌਣ ਪੈਸੇ ਨਹੀਂ ਦਿੰਦਾ। ਉਨ੍ਹਾਂ ਦਾ ਇਹ ਬਿਆਨ ਪਾਕਿਸਤਾਨ 'ਚ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਚੀਨ ਅਤੇ ਸਾਊਦੀ ਸਮੇਤ ਕਈ ਦੇਸ਼ਾਂ ਤੋਂ ਮਦਦ ਮੰਗੀ ਹੈ। ਜਿਸ ਤੋਂ ਬਾਅਦ ਮੌਲਾਨਾ ਸਾਦ ਰਿਜ਼ਵੀ ਨੇ ਆਪਣਾ ਪ੍ਰਤੀਕਰਮ ਦਿੱਤੀ ਹੈ।

 

ਬਠਿੰਡਾ CIA ਸਟਾਫ਼ ਦੀ ਵੱਡੀ ਕਾਮਯਾਬੀ, 2 ਨਜਾਇਜ਼ ਹਥਿਆਰਾਂ ਸਮੇਤ ਦੋ ਕਾਬੂ

ਸਰਕਾਰ ਦੀ ਆਲੋਚਨਾ ਕਰਦੇ ਹੋਏ ਸਾਦ ਰਿਜ਼ਵੀ ਨੇ ਕਿਹਾ ਕਿ ਤੁਸੀਂ ਦੁਨੀਆ ਦੇ ਹਰ ਦਰਵਾਜ਼ੇ 'ਤੇ ਭੀਖ ਮੰਗਦੇ ਹੋ ਪਰ ਦਿੰਦਾ ਕੋਈ ਨਹੀਂ। 'ਤੁਸੀਂ ਲੋਕਾਂ ਨੇ ਆਪਣੇ ਵਜ਼ੀਰ-ਏ-ਆਜ਼ਮ ਸਮੇਤ ਸਾਰੀ ਕੈਬਨਿਟ ਨੂੰ ਜਹਾਜ਼ ਵਿਚ ਭਰ ਕੇ ਅਤੇ ਸੈਨਾ ਦੇ ਮੁਖੀ ਨੂੰ ਸਾਹਮਣੇ ਰੱਖ ਕੇ ਦੁਨੀਆ ਦੇ ਹਰ ਕੋਨੇ ਵਿਚ ਭੀਖ ਮੰਗੀ ਹੈ। ਕਿਸੇ ਨੇ ਤੁਹਾਡੀ ਮਦਦ ਨਹੀਂ ਕੀਤੀ। ਹਰ ਕੋਈ ਆਪਣੀਆਂ ਸ਼ਰਤਾਂ ਮੰਨਵਾਉਂਦਾ ਹੈ।

ਚੰਡੀਗੜ੍ਹ 'ਚ ਪੁਲਿਸ ਦਾ ਨਾਕਾ ਦੇਖ ਕੇ ਨੌਜਵਾਨਾਂ ਨੇ ਭਜਾਈ ਕਾਰ, ਅੱਗੇ ਜਾ ਕੇ ਵਾਪਰ ਗਿਆ ਵੱਡਾ ਹਾਦਸਾ

 

ਇਸ ਤੋਂ ਬਾਅਦ ਉਸ ਨੇ ਉਹ ਤਰੀਕਾ ਦੱਸਿਆ ਜਿਸ ਰਾਹੀਂ ਪਾਕਿਸਤਾਨ ਨੂੰ ਜਲਦੀ ਕਰਜ਼ਾ ਮਿਲ ਸਕਦਾ ਹੈ। ਉਸ ਨੇ ਕਿਹਾ ਕਿ ਮੈਂ ਪੁੱਛਦਾ ਹਾਂ ਕਿ ਤੁਸੀਂ ਪੈਸੇ ਕਿਉਂ ਮੰਗਣ ਜਾ ਰਹੇ ਹੋ? ਇਸ ਤਰ੍ਹਾਂ ਭੀਖ ਮੰਗਣ ਦੀ ਬਜਾਏ ਇੱਕ ਹੱਥ ਵਿੱਚ ਕੁਰਾਨ ਫੜੋ ਅਤੇ ਇੱਕ ਹੱਥ ਵਿੱਚ ਐਟਮ ਬੰਬ ਲੈ ਕੇ ਸਵੀਡਨ ਚਲੇ ਜਾਓ। ਫੇਰ ਦੇਖ ਜੇ ਸਾਰੀ ਸ੍ਰਿਸ਼ਟੀ ਦੀ ਬਖਸ਼ਿਸ਼ ਤੁਹਾਡੇ ਚਰਨਾਂ ਵਿੱਚ ਨਾ ਪਈ ਤਾਂ ਸਾਡਾ ਨਾਮ ਬਦਲ ਦਿਓ।