Punjab News: ਲੁਧਿਆਣਾ ਕੇਂਦਰੀ ਜੇਲ੍ਹ 'ਚ ਹਵਾਲਾਤੀਆਂ ਨੇ ਜੇਲ੍ਹ ਦੀ ਅੰਦਰੂਨੀ ਕੰਧ ਨੂੰ ਲਾਇਆ ਪਾੜ, ਕਈ ਇੱਟਾਂ ਕੱਢੀਆਂ
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਐਨਡੀਪੀਐਸ ਤੇ ਚੋਰੀ ਦੇ ਮੁਕੱਦਮਿਆਂ 'ਚ ਲੁਧਿਆਣਾ ਕੇਂਦਰੀ ਜੇਲ੍ਹ 'ਚ ਬੰਦ ਹਨl
Punjab News: ਲੁਧਿਆਣਾ : ਸਥਾਨਕ ਕੇਂਦਰੀ ਜੇਲ੍ਹ ਵਿਚ ਬੰਦ ਦੋ ਹਵਾਲਾਤੀਆਂ ਨੇ ਬੈਰਕ ਨੰਬਰ 5 ਦੇ ਬਾਥਰੂਮ ਦੀ ਕੰਧ ਨੂੰ ਤੋੜਿਆ ਹੈ। ਕੈਂਦੀਆਂ ਨੇ ਸ਼ਾਇਦ ਇਹ ਕੰਮ ਅਪਣੇ ਕਿਸੇ ਮਨਸੂਬੇ ਨੂੰ ਪੂਰਾ ਕਰਨ ਲਈ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਮੁਲਾਜ਼ਮਾਂ ਨੂੰ ਚੈਕਿੰਗ ਦੌਰਾਨ ਪਤਾ ਲੱਗਾ ਕਿ ਦੋਵਾਂ ਹਵਾਲਾਤੀਆਂ ਨੇ ਕੰਧ 'ਚੋਂ 8/10 ਇੱਟਾਂ ਕੱਢੀਆਂ ਹਨl
ਕੰਧ ਵਿਚ ਪਾੜ ਪਾਉਣ ਪਿੱਛੇ ਮੁਲਜ਼ਮਾਂ ਦਾ ਕੀ ਮਕਸਦ ਹੈ, ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈl ਉਧਰੋਂ ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 7 ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਦਾ ਕਹਿਣਾ ਹੈ ਕਿ ਪੁਲਿਸ ਨੇ ਸਹਾਇਕ ਸੁਪਰਡੈਂਟ ਸੁਰਿੰਦਰ ਪਾਲ ਸਿੰਘ ਦੀ ਸ਼ਿਕਾਇਤ 'ਤੇ ਹਵਾਲਾਤੀ ਪ੍ਰੇਮ ਚੰਦ ਉਰਫ ਮਿਥੁਨ ਤੇ ਸਰਬ ਉਰਫ ਬਕਰੂ ਖਿਲਾਫ਼ ਮੁਕੱਦਮਾ ਦਰਜ ਕਰ ਲਿਆl ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮ ਐਨਡੀਪੀਐਸ ਤੇ ਚੋਰੀ ਦੇ ਮੁਕੱਦਮਿਆਂ 'ਚ ਲੁਧਿਆਣਾ ਕੇਂਦਰੀ ਜੇਲ੍ਹ 'ਚ ਬੰਦ ਹਨ।
(For more Punjabi news apart from 'Punjab News, stay tuned to Rozana Spokesman)