Punjab News: ਬਠਿੰਡਾ 'ਚ ਦਿਨ-ਦਿਹਾੜੇ ਵਾਸ਼ਿੰਗ ਮਸ਼ੀਨ ਚੋਰੀ, 2 ਚੋਰ ਮਸ਼ੀਨ ਮੋਟਰਸਾਈਕਲ 'ਤੇ ਰੱਖ ਕੇ ਹੋਏ ਫ਼ਰਾਰ
ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ
Punjab News: ਬਠਿੰਡਾ - ਬਠਿੰਡਾ ਸ਼ਹਿਰ ਵਿਚ ਦਿਨੋ-ਦਿਨ ਚੋਰੀ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਧੋਬੀਆਣਾ ਬਸਤੀ ਗਲੀ ਨੰਬਰ 2 ਸਥਿਤ ਇੱਕ ਘਰ ਵਿਚੋਂ ਦੋ ਚੋਰਾਂ ਨੇ ਵਾਸ਼ਿੰਗ ਮਸ਼ੀਨ ਚੋਰੀ ਕਰ ਲਈ ਤੇ ਇਹ ਸਾਰੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਗਲੀ ਨੰਬਰ 2 ਧੋਬੀਆਣਾ ਬਸਤੀ 'ਚ ਇਕ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ, ਇਸ ਦੌਰਾਨ ਦੋ ਚੋਰ ਮੋਟਰਸਾਈਕਲ 'ਤੇ ਆਏ ਅਤੇ ਘਰ ਦੇ ਬਾਹਰ ਰੁਕ ਗਏ ਤਾਂ ਇਕ ਵਿਅਕਤੀ ਨੇ ਮੋਟਰਸਾਈਕਲ ਸਟਾਰਟ ਕਰਕੇ ਉਥੇ ਹੀ ਖੜ੍ਹਾ ਕਰ ਦਿੱਤਾ ਅਤੇ ਦੂਜੇ ਵਿਅਕਤੀ ਨੇ ਮਸ਼ੀਨ ਚੁੱਕ ਲਈ। ਉਨ੍ਹਾਂ ਅੰਦਰੋਂ ਮਸ਼ੀਨ ਕੱਢ ਕੇ ਮੋਟਰਸਾਈਕਲ ਉੱਪਰ ਰੱਖ ਲਈ ਅਤੇ ਫਰਾਰ ਹੋ ਗਏ। ਮਕਾਨ ਮਾਲਕ ਨੇ ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।