AAP becomes mayor in Bathinda
Bathinda News: ਨਗਰ ਨਿਗਮ ਬਠਿੰਡਾ ਦੇ ਮੇਅਰ ਦੀ ਕਰੀਬ ਸਵਾ ਸਾਲ ਬਾਅਦ ਅੱਜ ਹੋਈ ਚੋਣ ਵਿਚ ਸੂਬੇ ਦੀ ਸੱਤਾਧਾਰੀ ਧਿਰ 'ਆਪ' ਬਾਜ਼ੀ ਮਾਰ ਗਈ ਹੈ। ਵਾਰਡ ਨੰਬਰ 48 ਤੋਂ ਉੱਪ-ਚੋਣ ਜਿੱਤ ਕੇ ਕੌਂਸਲਰ ਬਣੇ 'ਆਪ' ਦੇ ਪਦਮਜੀਤ ਮਹਿਤਾ ਨੂੰ 50 ਵਿੱਚੋਂ 35 ਮਿਲੀਆਂ ਹਨ ਜਿਸ ਕਾਰਨ ਉਹ ਨਵੇਂ ਮੇਅਰ ਚੁਣੇ ਗਏ ਹਨ। ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਸਪੁੱਤਰ ਹਨ। ਉਹ ਇੰਗਲੈਂਡ ਯੂਨੀਵਰਸਿਟੀ ਤੋਂ ਉੱਚ-ਵਿਦਿਅਕ ਹਾਸਿਲ ਹਨ ਤੇ ਪੰਜਾਬ ਨਹੀਂ ਸਗੋਂ ਭਾਰਤ ਅੰਦਰ ਸਭ ਤੋਂ ਘੱਟ ਉਮਰ ਦੇ ਮੇਅਰ ਬਣੇ ਹਨ।