Punjab School Van Accident: ਤੜਕਸਾਰ ਮਲੋਟ ’ਚ ਵਾਪਰਿਆ ਵੱਡਾ ਹਾਦਸਾ, ਦੋ ਸਕੂਲੀ ਵੈਨਾਂ ਦੀ ਆਪਸ ’ਚ ਹੋਈ ਟੱਕਰ

ਏਜੰਸੀ

ਖ਼ਬਰਾਂ, ਪੰਜਾਬ

ਹਾਦਸੇ ਦੌਰਾਨ ਵੈਨਾਂ ਬੱਚਿਆਂ ਨਾਲ ਭਰੀਆਂ ਹੋਈਆਂ ਸਨ।

Malaut School Van Accident latest news in punjabi

 

Punjab School Van Accident:  ਮਲੋਟ ਦੇ ਵਿੱਚ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਦੇ ਵਿੱਚ ਦੋ ਸਕੂਲੀ ਵੈਨਾਂ ਦੀ ਆਪਸ ’ਚ ਟੱਕਰ ਹੋ ਗਈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਸਕੂਲੀ ਵੈਨ ਦਾ ਚਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ। ਜਿਸ ਨੂੰ ਕਿ ਇਲਾਜ ਦੇ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 ਦੱਸਿਆ ਜਾ ਰਿਹਾ ਕਿ ਇਹ ਦੋ ਵੈਨਾਂ ਦੀ ਆਹਮੋ-ਸਾਹਮਣੇ ਟੱਕਰ ਹੋਈ ਸੀ। ਹਾਦਸੇ ਦੌਰਾਨ ਵੈਨਾਂ ਬੱਚਿਆਂ ਨਾਲ ਭਰੀਆਂ ਹੋਈਆਂ ਸਨ। ਗਨੀਮਤ ਰਹੀ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਫ਼ਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।