Punjab News : US ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚੇ ਵਿਅਕਤੀ ਦੀ ਪਤਨੀ ਭੁੱਬਾਂ ਮਾਰ-ਮਾਰ ਰੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਕਿਹਾ- ਸਰਕਾਰ ਵਲੋਂ ਧੋਖਾ ਕਰਨ ਵਾਲੇ ਏਜੰਟ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿੰਨਾਂ ਵੀ ਪੈਸਾ ਲੱਗਿਆ ਹੈ ਉਹ ਵਾਪਸ ਕਰਵਾਇਆ ਜਾਵੇ। 

US ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚੇ ਵਿਅਕਤੀ ਦੀ ਪਤਨੀ ਭੁੱਬਾਂ ਮਾਰ-ਮਾਰ ਰੋਈ

Punjab News in Punjabi : US ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚੇ ਪਿੰਡ ਅਟਾਲੀ ਦੇ ਵਿਅਕਤੀ ਦੀ ਪਤਨੀ ਤੇ ਪਰਿਵਾਰ ਭੁੱਬਾਂ ਮਾਰ-ਮਾਰ ਰੋਈ। ਪਤਨੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਏਜੰਟ ਨਾਲ ਸਾਡੀ ਇੱਕ ਨੰਬਰ ਵਿਚ ਅਮਰੀਕਾ ਭੇਜਣ ਦੀ ਗੱਲ ਹੋਈ ਸੀ ਪਰ ਏਜੰਟ ਨੇ ਮੇਰੇ ਪਤੀ ਨੂੰ ਡੌਕੀ ਲਗਾਈ ਅਤੇ ਬਹੁਤ ਹੀ ਮਾੜੇ ਹਲਾਤਾਂ ਵਿਚ ਅਮਰੀਕਾ ਪਹੁੰਚਿਆ ਸੀ। ਕਈ -ਕਈ ਦਿਨ ਪਤੀ ਦਾ ਫੋਨ ਨਾ ਆਉਣ ’ਤੇ ਏਜੰਟ ਝੂਠੇ ਦਿਲਾਸੇ ਦਿੰਦਾ ਰਿਹਾ ਪਰ ਫਿਰ ਵੀ ਅਸੀਂ ਚੁੱਪ ਰਹੇ ਕਿ ਰੱਬ ਦੇ ਦਰ ਦੇਰ ਹੈ ਅੰਧੇਰ ਨਹੀਂ ਹੈ ਕੋਈ ਇੱਕ ਨਾ ਇੱਕ ਦਿਨ ਜ਼ਰੂਰ ਪਹੁੰਚ ਜਾਣਗੇ। 

ਪਤਨੀ ਨੇ ਕਿਹਾ ਕਿ ਅਸੀਂ 42 ਲੱਖ ਵਿਆਜ਼ 'ਤੇ ਚੁੱਕ ਕੇ ਪਤੀ ਨੂੰ ਅਮਰੀਕਾ ਭੇਜਿਆ ਸੀ। 15 ਜਨਵਰੀ 2025 ਨੂੰ ਅਮਰੀਕਾ ਦਾ ਕੀਤਾ ਸੀ ਬਾਰਡਰ ਪਾਰ ਕੀਤਾ ਸੀ। ਪਤਨੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਧੋਖਾ ਕਰਨ ਵਾਲੇ ਏਜੰਟ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿੰਨਾਂ ਵੀ ਪੈਸਾ ਲੱਗਿਆ ਹੈ ਉਹ ਵਾਪਸ ਕਰਵਾਇਆ ਜਾਵੇ। 

(For more news apart from wife person who arrived in Amritsar after being deported from US cried profusely News in Punjabi, stay tuned to Rozana Spokesman)