ਪੰਜ ਸੂਬਿਆਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣ ਦਾ ਦੰਗਲ ਭਖੇਗਾ

ਏਜੰਸੀ

ਖ਼ਬਰਾਂ, ਪੰਜਾਬ

ਪੰਜ ਸੂਬਿਆਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣ ਦਾ ਦੰਗਲ ਭਖੇਗਾ

image

ਚੰਡੀਗੜ੍ਹ, 4 ਮਾਰਚ (ਜੀ.ਸੀ.ਭਾਰਦਵਾਜ) : ਪਿਛਲੇ 4 ਦਿਨ ਤੋਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਨਾਲ ਸਬੰਧਤ ਹਾਊਸ ਦੇ ਅੰਦਰ ਤੇ ਬਾਹਰ ਹੋ ਰਹੀ ਚਰਚਾ, ਨੋਕ ਝੋਕ, ਗੱਡਿਆਂ, ਰਿਕਸ਼ਿਆਂ ਤੇ ਸਾਈਕਲਾਂ ਤੋਂ ਇਲਾਵਾ ਟਰੈਕਟਰਾਂ ਤੇ ਵਿਧਾਇਕਾਂ ਦਾ ਆਉਣਾ ਸਾਰਾ ਕੁੱਝ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਆਪੋ ਅਪਣੀ ਪਾਰਟੀ ਵਾਸਤੇ ਮਾਹੌਲ ਤਿਆਰ ਕਰਨ ਵੱਲ ਕੇਂਦਰਤ ਹੈ। 
ਅੱਜ-ਕੱਲ ਬੰਗਾਲ, ਆਸਾਮ, ਕੇਰਲ, ਤਾਮਿਲਨਾਡੂ ਤੇ ਪੁਡੂਚਰੀ ਵਿਧਾਨ ਸਭਾਵਾਂ ਚੋਣਾਂ ਵਾਸਤੇ ਤਰੀਕਾਂ ਦਾ ਐਲਾਨ ਕਰਨ ਨਾਲ ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਕੇਡਰ ਦੇ 38 ਸੀਲੀਅਰ ਆਈ.ਏ.ਐਸ. ਅਫ਼ਸਰਾਂ ਤੇ 15 ਆਈ.ਪੀ.ਐਸ. ਸੀਲੀਅਰ ਅਧਿਕਾਰੀਆਂ ਨੂੰ ਬਤੌਰ ਅਬਜ਼ਰਵਰ ਇਨ੍ਹਾਂ 5 ਰਾਜਾਂ ਵਿਚ ਆਉਂਦੇ ਇਕ ਦੋ ਦਿਨਾਂ ਵਿਚ ਤੈਨਾਤ ਕਰਨਾ ਹੈ। ਇਨ੍ਹਾਂ 53 ਅਧਿਕਾਰੀਆਂ ਦੀ ਟ੍ਰੇਨਿੰਗ ਬੀਤੇ ਦਿਨ ਦਿੱਲੀ ਦੇ ਵਿਗਿਆਨ ਭਵਨ ਵਿਚ ਹੋ ਗਈ ਹੈ। ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ 10 ਆਈ.ਏ.ਐਸ. ਅਤੇ 8 ਆਈ.ਪੀ.ਐਸ. ਅਧਿਕਾਰੀਆਂ ਨੇ ਬਤੌਰ ਅਬਜ਼ਰਵਰ ਸੂਬੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਦੀ ਸਹਿਮਤੀ ਨਾਲ ਅਪਣੇ ਨਾਮ ਬਦਲਾਅ ਲਏ ਹਨ।
ਉਨ੍ਹਾਂ ਦਸਿਆ ਕਿ 1990 ਬੈਚ ਦੇ ਅਧਿਕਾਰੀ ਅਨੁਰਾਗ ਅਗਰਵਾਲ ਦੀ ਥਾਂ 1988 ਬੈਚ ਦੇ ਸੰਜੇ ਕੁਮਾਰ, ਸੀਮਾ ਜੈਨ 1991 ਦੀ ਥਾਂ ਕਿਰਪਾ ਸ਼ੰਕਰ ਸਰੋਜ 1989, ਡੀ.ਕੇ. ਤਿਵਾੜੀ ਦੀ ਥਾਂ ਵਿਕਾਸ ਪ੍ਰਤਾਪ, ਹੁਸਨ ਲਾਲ ਦੀ ਥਾਂ ਅਲੋਕ ਸ਼ੇਖਰ, ਵਿਕਾਸ ਗਰਗ ਦੀ ਥਾਂ ਸੁਮੇਰ ਸਿੰਘ ਗੁਰਜਰ, ਕੁਮਾਰ ਰਾਹੁਲ ਦੀ ਥਾਂ ਆਰ.ਕੇ. ਕੌਸ਼ਿਕ, ਸ੍ਰੀਮਤੀ ਤਨੂੰ ਕਸ਼ਅਪ ਦੀ ਥਾਂ ਇੰਦੂ ਮਲਹੋਤਰਾ, ਰਵੀ ਭਗਤ ਦੀ ਥਾਂ ਗਗਨਦੀਪ ਬਰਾੜ, ਬੀ.ਸ੍ਰੀਨਿਵਾਸਨ ਨੂੰ ਹਟਾ ਕੇ ਹਰੀਸ਼ ਨਈਅਰ ਤੇ ਵਿਨੀਤ ਕੁਮਾਰ ਬੈਚ 2012 ਦੀ ਥਾਂ 2010 ਬੈਚ ਦੇ ਅਧਿਕਾਰੀ ਦਵਿੰਦਰ ਸਿੰਘ ਨੂੰ ਤੈਨਾਤ ਕੀਤਾ ਹੈ। 
ਡਾ. ਕਰਨਾ ਰਾਜੂ ਨੇ ਦਸਿਆ ਕਿ 8 ਪੁਲਿਸ ਅਧਿਕਾਰੀਆਂ ਬੀ.ਕੇ. ਉਪਲ, ਕੁਲਦੀਪ ਸਿੰਘ, ਰਾਮ ਸਿੰਘ, ਅਨੀਤਾ ਪੁੰਜ, ਬੀ.ਚੰਦਰ ਸ਼ੇਖਰ, ਜੀ.ਨਗੇਸ਼ਵਰ ਰਾਉ, ਅਰੁਣ ਪਾਲ ਸਿੰਘ ਤੇ ਐਸ.ਕੇ. ਵਰਮਾ ਦੀ ਥਾਂ ਕ੍ਰਮਵਾਰ ਜਿਤੇਂਦਰ ਜੈਨ, ਐਸ.ਕੇ. ਅਸਥਾਨਾ, ਸ਼ਸ਼ੀ ਪ੍ਰਭਾ, ਵੀ. ਨੀਰਾਜਾ, ਗੁਰਿੰਦਰ ਸਿੰਘ ਢਿੱਲੋਂ, ਐਮ.ਐਸ. ਛੀਨਾ, ਯੂਰਿੰਦਰ ਸਿੰਘ ਤੇ ਆਰ.ਕੇ.ਜੈਸਵਾਲ ਨੂੰ ਬਤੌਰ ਪੁਲਿਸ ਅਬਜ਼ਰਵਰ ਤੈਨਾਤ ਕੀਤਾ ਹੈ। ਪੰਜਾਬ ਵਿਧਾਨ ਸਭਾ ਚੋਣ ਪ੍ਰਬੰਧਾਂ ਸਬੰਧੀ ਪੁਛੇ ਸਵਾਲਾਂ ਦਾ ਜਵਾਬ ਦਿੰਦਿੇ ਹੋਏ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 22 ਜ਼ਿਲ੍ਹਿਆਂ ਵਿਚ ਕੁਲ 117 ਹਲਕਿਆਂ ਦੇ 2 ਕਰੋੜ 11 ਲੱਖ ਵੋਟਰਾਂ ਨੂੰ 23,000 ਤੋਂ ਵੱਧ ਪੋÇਲੰਗ ਬੂਥਾਂ ’ਤੇ ਵੋਟਾਂ ਪਾਉਣ ਲਈ ਨਿਰਪੱਖ, ਸ਼ਾਂਤਮਈ ਤੇ ਮਜ਼ਬੂਤ ਮਾਹੌਲ ਬਣਾਉਣ ਵਾਸਤੇ ਵਾਧੂ ਕੇਂਦਰੀ ਸੁਰੱਖਿਆ ਬਲ, ਬਾਹਰਲੇ ਰਾਜਾਂ ਤੋਂ 120 ਤੋਂ ਵੱਧ ਜਨਰਲ ਤੇ ਇੰਨੇ ਹੀ ਖ਼ਰਚਾ ਅਬਜ਼ਰਵਰਾਂ ਦੇ ਨਾਲ ਨਾਲ ਪੁਲਿਸ ਅਬਜ਼ਰਵਰ ਤੈਨਾਤ ਕੀਤੇ ਜਾਣੇ ਹਨ। ਡਾ. ਰਾਜੂ ਨੇ ਇਹ ਵੀ ਦਸਿਆ ਕਿ ਕੁਲ 400 ਕਰੋੜ ਦੀ ਲੋੜੀਂਦੀ ਰਕਮ ਵਿਚੋਂ ਇਸ ਬਜਟ ਸੈਸ਼ਨ ਵਿਚ ਅੱਧੀ 200 ਕਰੋੜ ਐਤਕੀਂ ਸਦਨ ਵਿਚ ਪ੍ਰਵਾਨਗੀ ਮਿਲ ਜਾਵੇਗੀ ਤੇ ਬਾਕੀ ਅਗਲੀ ਸਰਕਾਰ ਖ਼ਰਚ ਕਰੇਗੀ।
ਮੁੱਖ ਚੋਣ ਅਧਿਕਾਰੀ ਨੇ ਇਹ ਵੀ ਦਸਿਆ ਕਿ ਹਰ ਇਕ ਪੋÇਲੰਗ ਬੂਥ ਦੀ ਵੀਡੀਉ ਰੀਕਾਰਡਿੰਗ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ 22 ਜ਼ਿਲ੍ਹਿਆਂ ਸਮੇਤ ਕੁਲ 117 ਵਿਧਾਨ ਸਭਾ ਹਲਕਿਆਂ ਨੂੰ ਇਲੈਕਟ੍ਰੋਨਿਕ ਡਿਜੀਟਲ ਢੰਗ ਰਾਹੀਂ Çਲੰਕ ਕਰ ਦਿਤਾ ਹੈ ਤਾਕਿ ਕੁਲ 2 ਲੱਖ ਤੋਂ ਵੱਧ ਸਿਵਲ ਤੇ ਸੁਰੱਖਿਆ ਸਟਾਫ਼ ਨਾਲ ਲਗਾਤਾਰ ਰਾਬਤਾ ਬਣਿਆ ਰਹੇ।
ਫ਼ੋਟੋ: ਨੱਥੀ