ਹੰਗਾਮਾ ਕਰਨ ਵਾਲੇ ਵਿਧਾਇਕਾਂ ਨੂੰ ਸਪੀਕਰ ਵੱਲੋਂ ਸਸਪੈਂਡ ਕਰਨ ਦੀ ਚਿਤਾਵਨੀ
ਵਿਧਾਇਕਾਂ ਨੂੰ ਕਿਹਾ ਕਿ ਰੁਕਾਵਟ ਪਾਉਣ ਦੀ ਬਜਾਏ ਸੰਸਦ ਦੀ ਕਾਰਵਾਈ ਚੱਲਣ ਜਾਵੇ ਦਿੱਤੀ ਜਾਵੇ
ਚੰਡੀਗੜ੍ਹ- ਅੱਜ ਪੰਜਾਬ ਬਜਟ ਇਜਲਾਸ ਦਾ 5ਵਾਂ ਦਿਨ ਹੈ। ਵਿਧਾਨ ਸਭਾ ਵਿਚ ਅੱਜ ਵੀ ਵਿਰੋਧੀ ਧਿਰਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜਪਾਲ ਦੇ ਭਾਸ਼ਣ ’ਤੇ ਬਹਿਸ ’ਚ ਉੱਠੇ ਸੁਆਲਾਂ ਦੇ ਜੁਆਬ ਦੇਣੇ ਸਨ । ਮੁੱਖ ਮੰਤਰੀ ਵੱਲੋਂ ਅਪਣੇ ਭਾਸ਼ਣ ਦੀ ਸ਼ੁਰੂਆਤ ਅੰਗ੍ਰੇਜ਼ੀ 'ਚ ਕਰਨ ਤੇ ਵਿਧਾਇਕਾਂ ਨੇ ਰੋਸ ਜਤਾਇਆ ਪਰ ਮੁੱਖ ਮੰਤਰੀ ਨੇ ਵਿਰੋਧ ਤੋਂ ਬਾਅਦ ਵੀ ਅਪਣਾ ਭਾਸ਼ਣ ਅੰਗ੍ਰੇਜ਼ੀ 'ਚ ਹੀ ਜਾਰੀ ਰੱਖਿਆ।
ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ 'ਤੇ ਕੈਪਟਨ ਅਮਰਿੰਦਰ ਸਿੰਘ ਬੋਲ ਰਹੇ ਸਨ ਕਿ ਇਸ ਵਿਚਕਾਰ ਸਦਨ ਵਿੱਚ ਭਾਰੀ ਹੰਗਾਮਾ ਸ਼ੁਰੂ ਹੋ ਗਿਆ। ਹੰਗਾਮੇ ਦੇ ਕਰਕੇ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਇਸ ਤੋਂ ਬਾਅਦ ਹੁਣ ਫਿਰ ਸਦਨ 'ਚ ਸਪੀਕਰ ਪਹੁੰਚੇ ਅਤੇ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਪਣਾ ਭਾਸ਼ਣ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸੰਬੋਧਨ ਵਿਚ ਕੋਵਿਡ ਦੇ ਮੁੱਦੇ 'ਤੇ ਚਰਚਾ ਕੀਤੀ ਅਤੇ ਕਿਹਾ ਕਿ ਫ਼ਸਲਾਂ ਦੀ ਖ਼ਰੀਦ 'ਚ ਕੋਈ ਦਿੱਕਤ ਨਹੀਂ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੂੰ ਲੈ ਕੇ ਵੀ ਸਦਨ 'ਚ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਮਹਿੰਗੀ ਬਿਜਲੀ 'ਤੇ ਮੁੱਦੇ ਤੇ ਲੈ ਕੇ ਅਕਾਲੀ ਵਿਧਾਇਕ ਸਪੀਕਰ ਦੀ ਕੁਰਸੀ ਅੱਗੇ ਇਕੱਠੇ ਹੋ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਵਿਚਕਾਰ ਸਪੀਕਰ ਨੇ ਅਕਾਲੀ ਵਿਧਾਇਕਾਂ ਨੂੰ ਸਸਪੈਂਡ ਕਰਨ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਜੇਕਰ ਤੁਸੀਂ ਗੱਲ ਨਹੀਂ ਸੁਣਨੀ ਤਾਂ ਅਗਲੇ ਤਿੰਨ ਦਿਨਾਂ ਲਈ ਤੁਹਾਨੂੰ ਸਦਨ ਤੋਂ ਬਾਹਰ ਕਰ ਦਿੱਤਾ ਜਾਵੇਗਾ। ਵਿਰੋਧੀਆਂ ਦੇ ਹੰਗਾਮੇ ਕਾਰਨ ਕੈਪਟਨ ਆਪਣਾ ਭਾਸ਼ਣ ਰੋਕ ਕੇ ਮੁੜ ਆਪਣੀ ਸੀਟ 'ਤੇ ਬੈਠੇ। ਉਨ੍ਹਾਂ ਨੇ ਵਿਧਾਇਕਾਂ ਨੂੰ ਕਿਹਾ ਕਿ ਰੁਕਾਵਟ ਪਾਉਣ ਦੀ ਬਜਾਏ ਸੰਸਦ ਦੀ ਕਾਰਵਾਈ ਚੱਲਣ ਜਾਵੇ ਦਿੱਤੀ ਜਾਵੇ।