ਮੈਂਬਰਾਂ ਦਾ ਕਾਰਜਕਾਲ ਪੂਰਾ ਹੀ ਨਹੀਂ ਹੋਇਆ ਤਾਂ ਚੋਣ ਕਿਵੇਂ ਕਰਵਾਈ ਜਾ ਸਕਦੀ ਹੈ? : ਸ਼੍ਰੋਮਣੀ ਕਮੇਟੀ
ਮੈਂਬਰਾਂ ਦਾ ਕਾਰਜਕਾਲ ਪੂਰਾ ਹੀ ਨਹੀਂ ਹੋਇਆ ਤਾਂ ਚੋਣ ਕਿਵੇਂ ਕਰਵਾਈ ਜਾ ਸਕਦੀ ਹੈ? : ਸ਼੍ਰੋਮਣੀ ਕਮੇਟੀ
ਚੰਡੀਗੜ੍ਹ, 4 ਮਾਰਚ (ਸੁਰਜੀਤ ਸਿੰਘ ਸੱਤੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ’ਤੇ ਜਵਾਬ ਦਾਖ਼ਲ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਹਾਈ ਕੋਰਟ ’ਚ ਕਿਹਾ ਹੈ ਕਿ ਅਜੇ ਮੈਂਬਰਾਂ ਦਾ ਕਾਰਜਕਾਲ ਪੂਰਾ ਹੀ ਨਹੀਂ ਹੋਇਆ ਤਾਂ ਚੋਣ ਕਿਵੇਂ ਕਰਵਾਈ ਜਾ ਸਕਦੀ ਹੈ, ਲਿਹਾਜ਼ਾ ਪਟੀਸ਼ਨ ਰੱਦ ਕੀਤੀ ਜਾਣੀ ਚਾਹੀਦੀ ਹੈ। ਬਲਦੇਵ ਸਿੰਘ ਸਿਰਸਾ ਨੇ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਕਿਉਂਕਿ ਚੋਣ ਸਾਲ 2011 ਵਿਚ ਹੋ ਚੁੱਕੀ ਹੈ ਤੇ ਅਜਿਹੇ ਵਿਚ ਸਾਲ 2016 ਵਿਚ ਪੰਜ ਸਾਲ ਦਾ ਕਾਰਜਕਾਲ ਮੁਕੰਮਲ ਹੋ ਚੁੱਕਿਆ ਹੈ ਪਰ ਅਜੇ ਤਕ ਚੋਣ ਨਹੀਂ ਕਰਵਾਈ ਗਈ, ਲਿਹਾਜ਼ਾ ਚੋਣ ਕਰਵਾਉਣ ਦਾ ਹੁਕਮ ਦਿਤਾ ਜਾਵੇ। ਇਸੇ ’ਤੇ ਸ਼੍ਰੋਮਣੀ ਕਮੇਟੀ ਨੇ ਹੁਣ ਅਪਣੇ ਜਵਾਬ ਵਿਚ ਕਿਹਾ ਹੈ ਕਿ ਅਸਲ ਵਿਚ ਭਾਵੇਂ ਚੋਣ 2011 ਵਿਚ ਹੋ ਚੁੱਕੀ ਸੀ ਪਰ ਸਹਿਜਧਾਰੀ ਸਿੱਖ ਫ਼ੈਡਰੇਸ਼ਨ ਵਲੋਂ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਕੱਟੇ ਜਾਣ ਦੇ ਵਿਰੋਧ ਵਿਚ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੌਰਾਨ ਸਾਲ 2011 ਦੀ ਚੋਣ ਨੂੰ ਪਟੀਸ਼ਨ ਦੇ ਫ਼ੈਸਲੇ