ਕਿਸਾਨ ਅੰਦੋਲਨ ’ਚ ਮਲੇਰਕੋਟਲਾ ਦੀ ਸਬਜ਼ੀ ਦੀ ਤਰ੍ਹਾਂ ਮਸ਼ਹੂਰ ਹੋਏ ਮੁਸਲਿਮ ਭਾਈਚਾਰੇ ਦੀਆਂ ਸਟਾਲਾਂ ਦੇ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ’ਚ ਮਲੇਰਕੋਟਲਾ ਦੀ ਸਬਜ਼ੀ ਦੀ ਤਰ੍ਹਾਂ ਮਸ਼ਹੂਰ ਹੋਏ ਮੁਸਲਿਮ ਭਾਈਚਾਰੇ ਦੀਆਂ ਸਟਾਲਾਂ ਦੇ ਮਿੱਠੇ ਚਾਵਲ

image

ਦਸਤਰਖ਼ਾਨ ’ਤੇ ਬੈਠ ਕੇ ਕਿਸਾਨਾਂ ਵਲੋਂ ਛਕਿਆ ਜਾਂਦੈ ਲੰਗਰ

ਮਾਲੇਰਕੋਟਲਾ, 4 ਮਾਰਚ (ਇਸਮਾਈਲ ਏਸ਼ੀਆ): ਉਤਰੀ ਭਾਰਤ ਦੀ ਮਸ਼ਹੂਰ ਸਬਜ਼ੀ ਮੰਡੀ ਦੇ ਆੜ੍ਹਤੀਆਂ ਦੀ ਐਸੋਸੀਏਸ਼ਨ ਸਮੇਤ ਸਮੂਹ ਮਲੇਰਕੋਟਲਾ ਨਿਵਾਸੀਆਂ ਵਲੋਂ ਮੁਹੰਮਦ ਅਰਸ਼ਦ ਅੱਛੂ ਦੇ ਪ੍ਰਬੰਧਾਂ ਅਧੀਨ ਚਲਾਈ ਜਾ ਰਹੀ ਮੁਸਲਿਮ ਭਾਈਚਾਰੇ ਦੀ ਸਟਾਲ ਤੇ ਹਜ਼ਾਰਾਂ ਦੀ ਗਿਣਤੀ ਵਿਚ ਹਰ ਰੋਜ਼ ਕਿਸਾਨਾਂ ਵਲੋਂ ਜਿਸ ਦਿਲਚਸਪੀ ਨਾਲ ਮੁਸਲਿਮ ਰਵਾਇਤਾਂ ਅਨੁਸਾਰ ਵਿਛਾਏ ਦਸਤਰਖ਼ਾਨ ’ਤੇ ਬੈਠ ਕੇ ਚਾਵਲਾਂ ਦਾ ਲੰਗਰ ਛਕਿਆ ਜਾਂਦਾ ਹੈ ਉਸ ਦਾ ਨਜ਼ਾਰਾ ਉਥੇ ਦੇਖਿਆ ਹੀ ਬਣਦਾ ਹੈ।
ਮੁਸਲਿਮ ਭਾਈਚਾਰੇ ਵਲੋਂ ਮਿੱਠੇ ਅਤੇ ਨਮਕੀਨ ਚੌਲਾਂ ਨੂੰ ਵੱਡੀਆਂ ਪਿੱਤਲ ਦੀਆਂ ਦੇਗਾਂ ਵਿਚ ਬਣਾ ਕੇ ਜਿਵੇਂ ਹੀ ਪਰੋਸਿਆ ਜਾਂਦਾ ਹੈ ਤਾਂ ਆਪ ਮੁਹਾਂਦਰੇ ਹੀ ਲੰਗਰ ਛਕਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਲੰਗਰ ਛਕ ਰਹੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਪਹਿਲਾਂ ਤਾਂ ਮਾਲੇਰਕੋਟਲਾ ਦੀ ਸਬਜ਼ੀ ਹੀ ਹਰ ਇਲਾਕੇ ਵਿਚ ਮਸ਼ਹੂਰ ਸੀ ਪਰ ਹੁਣ ਕਿਸਾਨੀ ਅੰਦੋਲਨ ਨੇ ਤਾਂ ਉਨ੍ਹਾਂ  ਦੁਆਰਾ ਬਣਾਏ  ਮਿੱਠੇ ਚਾਵਲ ਦੇ ਸਵਾਦ ਨੇ ਮਾਲੇਰਕੋਟਲਾ ਨੂੰ ਮਸ਼ਹੂਰ ਕਰ ਦਿਤਾ ਹੈ। ਲੰਗਰ  ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਵਜੋਂ ਸੇਵਾ ਨਿਭਾ ਰਹੇ ਆੜ੍ਹਤੀਏ ਮੁਹੰਮਦ ਅਰਸ਼ਦ ਅੱਛੂ ਨੇ ਦਸਿਆ ਕਿ ਰੋਜ਼ਾਨਾ ਤੜਕੇ ਹੀ ਉਨ੍ਹਾਂ ਦੇ ਸਾਥੀਆਂ ਵਲੋਂ ਇਸ ਲਈ ਤਿਆਰੀਆਂ ਸ਼ੁਰੂ ਕਰ ਦਿਤੀਆਂ ਜਾਂਦੀਆਂ ਹਨ ਅਤੇ ਜਿਵੇਂ ਹੀ ਗੁੜ ਚੀਨੀ ਨਾਲ ਬਣੇ ਮਿੱਠੇ ਚਾਵਲਾਂ ਨੂੰ ਸਮੂਹ ਕਿਸਾਨਾਂ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਆ ਕੇ ਲੰਗਰ ਛਕਣ ਤੋਂ ਬਾਅਦ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਹੌਂਸਲਾ ਵਧਾਇਆ ਜਾਂਦਾ ਹੈ ਜੋ ਰਾਤ ਨੂੰ ਥੱਕ ਨਾਲ ਚਕਨਾਚੂਰ ਹੋ ਕੇ  ਸੌਣ ਤੋਂ ਬਾਅਦ ਸਵੇਰੇ ਸੇਵਾ ਲਈ ਫਿਰ ਉਨ੍ਹਾਂ ਨੂੰ ਖੜਾ ਕਰਦਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਕਿਸੇ ਤਰ੍ਹਾਂ ਦਾ ਕਿਸੇ ਤੋਂ ਵੀ ਕੋਈ ਪੈਸਾ ਇਕੱਠਾ ਨਹੀਂ ਕੀਤਾ ਜਾਂਦਾ ਸਗੋਂ ਮਾਲੇਰਕੋਟਲਾ ਸਬਜ਼ੀ ਮੰਡੀ ਅਤੇ ਸਮੂਹ ਮੁਸਲਿਮ ਭਾਈਚਾਰੇ ਸਮੇਤ ਹਿੰਦੂ ਅਤੇ ਸਿੱਖਾਂ ਵਲੋਂ ਇਸ ਲਈ ਉਨ੍ਹਾਂ ਦਾ ਸਹਿਯੋਗ ਕੀਤਾ ਜਾਂਦਾ ਹੈ। ਇਸ ਸਹਿਯੋਗ ਦੀ ਬਦੌਲਤ ਹੀ ਉਹ ਕਹਿ ਸਕਦੇ ਹਨ ਕਿ ਭਾਵੇਂ ਇਹ ਅੰਦੋਲਨ ਜਿੰਨਾ ਵੀ ਸਮਾਂ ਚਲੇ  ਉਨ੍ਹਾਂ ਨੂੰ ਆਰਥਕ ਤੌਰ ’ਤੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਪ੍ਰਬੰਧਕ ਸਾਥੀਆਂ ਵਲੋਂ ਅਲੱਗ ਅਲੱਗ ਸਮੇਂ ਦੇ ਡਿਊਟੀ ਅਨੁਸਾਰ ਸਾਥੀਆਂ ਨੂੰ ਇਸ ਲਈ ਬਦਲ ਬਦਲ ਚਲ ਰਹੇ ਲੰਗਰ ’ਚ ਸੇਵਾ ਲਈ  ਭੇਜਿਆ ਜਾਂਦਾ ਹੈ ਜਿਸ ਅਧੀਨ ਵੱਖੋ ਵੱਖ ਸਮੇਂ ਤੇ ਸਬਜ਼ੀ ਮੰਡੀ ਪ੍ਰਧਾਨ ਮੁਹੰਮਦ ਸ਼ਕੀਲ ਥਿੰਦ, ਲਾਲਾ ਆੜ੍ਹਤੀਆ,ਆੜ੍ਹਤੀਆਂ ਇਕਬਾਲ, ਆੜ੍ਹਤੀਆਂ ਮੁਹੰਮਦ ਜਮੀਲ, ਆੜ੍ਹਤੀਆਂ, ਮੁਹੰਮਦ ਯਾਮੀਨ, ਮੁਹੰਮਦ ਰਫੀਕ, ਜਮੀਲ ਕਿਲ੍ਹਾ, ਪੱਪੂ ਕੰਪਨੀ ਵਾਲਾ, ਦਾਣਾ ਮੰਡੀ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸਾਜਿਦ ਗੋਰਾ, ਆੜ੍ਹਤੀਆ ਫ਼ੈਡਰੇਸ਼ਨ ਦੇ ਪ੍ਰਧਾਨ ਹਰਜੀਤ ਲੱਕੀ ਭੂਦਨ, ਜਨਰਲ ਸਕੱਤਰ ਮੁਹੰਮਦ ਪਰਵੇਜ਼ ਵੱਖੋ ਵੱਖ ਕੰਮਾਂ ਵਿਚ ਅਪਣੀਆਂ ਸੇਵਾਵਾਂ ਦਿੰਦੇ ਆ ਰਹੇ ਹਨ ।
ਫੋਟੋ-3 ਮਲਕ ਏਸ਼ੀਆ 1