ਮੁਕਤਸਰ : ਥਾਣਾ ਲੰਬੀ 'ਚ ਡਿਊਟੀ ’ਤੇ ਤਾਇਨਾਤ ASI ਦੀ ਗੋਲੀ ਲੱਗਣ ਨਾਲ ਮੌਤ
ਗੋਲੀ ਚੱਲਣ ਦੇ ਕਾਰਨਾਂ ਬਾਰੇ ਨਹੀਂ ਹੋਇਆ ਖ਼ੁਲਾਸਾ
photo
ਮੁਕਤਸਰ : ਥਾਣਾ ਲੰਬੀ ਵਿਖੇ ਤਾਇਨਾਤ ਏ.ਐੱਸ.ਆਈ. ਬਲਰਾਜ ਸਿੰਘ ਦੀ ਡਿਊਟੀ ਦੌਰਾਨ ਅਚਾਨਕ ਗੋਲੀ ਚੱਲਣ ਕਰਕੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਸ਼ੁਰੂਆਤੀ ਤੌਰ 'ਤੇ ਮ੍ਰਿਤਕ ਏ.ਐੱਸ.ਆਈ. ਦਾ ਸਰਕਾਰੀ ਹਥਿਆਰ 'ਚੋਂ ਗੋਲੀ ਚੱਲਣ ਕਰਕੇ ਘਟਨਾ ਵਾਪਰਨ ਦੀ ਗੱਲ ਕਹੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਦੇ ਕਈ ਅਧਿਕਾਰੀ ਲੰਬੀ ਥਾਣੇ ਪੁੱਜੇ ਹੋਏ ਹਨ।
ਮ੍ਰਿਤਕ ਏ.ਐੱਸ.ਆਈ. ਬਲਰਾਜ ਸਿੰਘ ਲੰਬੀ ਹਲਕੇ ਦੇ ਪਿੰਡ ਬੁਰਜ ਸਿੰਧਵਾਂ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ। ਮ੍ਰਿਤਕ ਦੀ ਲਾਸ਼ ਨੂੰ ਦੁਪਹਿਰ 1:03 ਵਜੇ ਅੰਬੂਲੈਂਸ ਰਾਹੀਂ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਸਿਸਟਮ ਨੇ ਅਜੇ ਤੱਕ ਇਸ ਘਟਨਾ ਬਾਰੇ ਚੁੱਪੀ ਵੱਟੀ ਹੋਈ ਹੈ।