ਰੋਪੜ ਨੇੜੇ ਭਾਖੜਾ ਨਹਿਰ ’ਚ ਡੁੱਬੇ ਦੋ ਨੌਜਵਾਨ, ਦੋਵਾਂ ਦੀ ਭਾਲ ’ਚ ਜੁਟੀਆਂ ਟੀਮਾਂ

ਏਜੰਸੀ

ਖ਼ਬਰਾਂ, ਪੰਜਾਬ

ਸ਼ਿਮਲਾ ਦੇ ਦੱਸੇ ਜਾ ਰਹੇ ਹਨ ਦੋਵੇਂ ਨੌਜਵਾਨ

photo

 

ਰੋਪੜ : ਸ਼ਿਮਲਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੇ ਰੋਪੜ ਨੇੜੇ ਭਾਖੜਾ ਨਹਿਰ ’ਚ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੀ ਭਾਲ ਲਈ ਗੋਤਾਖੋਰਾਂ ਦੀਆਂ ਟੀਮਾਂ ਜੁੱਟੀਆਂ ਹੋਈਆਂ ਹਨ। ਦੋਵਾਂ ਵਿੱਚ ਇਕ ਮੋਹਾਲੀ ਦੀ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ। ਅੱਜ ਸਵੇਰੇ ਤਿੰਨ ਨੌਜਵਾਨ ਰੂਪਨਗਰ ਘੁੰਮਣ ਲਈ ਆਏ ਸਨ ਜਿਹਨਾਂ ਵਿੱਚ ਡੁੱਬਣ ਵਾਲੇ 2 ਨੌਜਵਾਨ ਨਹਿਰ ਕੰਡੇ ਖੜ੍ਹ ਕੇ ਸੈਲਫੀ ਲੈਣ ਲੱਗ ਗਏ ਤੇ ਇਕ ਦਾ ਅਚਾਨਕ ਪੈਰ ਫਿਸਲਣ ਕਾਰਨ ਉਹ ਪਾਣੀ ਵਿਚ ਬਹਿ ਗਏ। ਦੂਜਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਵੀ ਪਾਣੀ ਵਿਚ ਵਹਿ ਗਿਆ।

ਤੀਸਰਾ ਨੌਜਵਾਨ ਨਹਿਰ ਦੇ ਕਿਨਾਰੇ ਉਪਰ ਮੌਜੂਦ ਸੀ, ਜਦੋਂ ਕਿ ਦੋ ਨੌਜਵਾਨ ਬਿਲਕੁਲ ਨਹਿਰ ਦੀ ਪਟੜੀ ਉੱਤੇ ਬੈਠੇ ਸਨ।

ਭਾਖੜਾ ਨਹਿਰ ਵਿਚ ਡੁੱਬੇ ਨੌਜਵਾਨਾ ਦੀ ਪਛਾਣ 25 ਸਾਲਾ ਸੁਮਿਤ, ਜੋ ਮੁਹਾਲੀ ਦੀ ਨਿਜੀ ਕੰਪਨੀ ਦੇ ਵਿਚ ਕੰਮ ਕਰਦਾ  ਹੈ ਅਤੇ ਦੂਸਰਾ ਵਿਰਾਜ ਜਿਸ ਦੀ ਉਮਰ ਕਰੀਬ 27 ਸਾਲ ਹੈ। ਦੋਵੇਂ ਨੌਜਵਾਨ ਸ਼ਿਮਲਾ ਦੇ ਦੱਸੇ ਜਾ ਰਹੇ ਹਨ। 

ਗੋਤਾਖੋਰਾਂ ਵੱਲੋਂ ਲਗਾਤਾਰ ਦੋਹਾਂ ਦੀ ਭਾਲ ਕੀਤੀ ਜਾ ਰਹੀ ਹੈ ਲੇਕਿਨ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਹਾਲੇ ਤੱਕ ਉਹਨਾਂ ਨੂੰ ਕੋਈ ਵੀ ਸਫਲਤਾ ਪ੍ਰਾਪਤ ਨਹੀਂ ਮਿਲੀ। ਗੋਤਾਖੋਰਾਂ ਵੱਲੋਂ ਆਕਸੀਜਨ ਸਲੰਡਰ ਦੀ ਮਦਦ ਦੇ ਨਾਲ ਭਾਖੜਾ ਨਹਿਰ ਦੇ ਡੂੰਘੇ ਭਾਗ ਨੂੰ ਵੀ ਖੰਗਾਲਿਆ ਜਾ ਰਿਹਾ ਹੈ।