Rajesh Dogra: ਰਾਜੇਸ਼ ਡੋਗਰਾ ਕਤਲ ਮਾਮਲੇ 'ਚ ਹੋਇਆ ਨਵਾਂ ਖੁਲਾਸਾ, ਦੋਸਤਾਂ ਨੇ ਹੀ ਕੀਤਾ ਕਤਲ!
ਰਾਜੇਸ਼ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਇਸ ਸਭ ਰਾਜੇਸ਼ ਦੇ ਦੋਸਤਾਂ ਨੇ ਮਿਲ ਕੇ ਕੀਤਾ ਹੈ ਤੇ ਉਹਨਾਂ ਦੀ ਚਾਲ ਸੀ
Rajesh Dogra
Rajesh Dogra: ਮੁਹਾਲੀ - ਜੰਮੂ ਦੇ ਗੈਂਗਸਟਰ ਰਾਜੇਸ਼ ਡੋਗਰਾ ਦੇ ਕਤਲ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਆਪਣੇ ਹੀ ਦੋਸਤ ਦੀ ਘਰਵਾਲੀ ਜੋ ਕਿ ਸੈਲੂਨ ਚਲਾਉਂਦੀ ਹੈ ਦੇ ਨਾਲ ਨਜਾਇਜ਼ ਸਬੰਧ ਸਨ। ਰਾਜੇਸ਼ ਨੂੰ ਦੋਸਤਾਂ ਨੇ ਹੀ ਮੁਹਾਲੀ ਬੁਲਾਇਆ ਸੀ ਤੇ ਫਿਰ ਪਲਾਨਿੰਗ ਕਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਇਲਜ਼ਾਮ ਲਗਾਇਆ ਕਿ ਉਸ ਦੇ ਦੋਸਤ ਦੀ ਪਤਨੀ ਨਾਲ ਨਾਜ਼ਾਇਜ਼ ਸਬੰਧ ਸਨ।
ਰਾਜੇਸ਼ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਇਸ ਸਭ ਰਾਜੇਸ਼ ਦੇ ਦੋਸਤਾਂ ਨੇ ਮਿਲ ਕੇ ਕੀਤਾ ਹੈ ਤੇ ਉਹਨਾਂ ਦੀ ਚਾਲ ਸੀ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ।