Hoshiarpur News : ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ ਧਮਧੱਜ ਵਿਪਾਸਨਾ ਸਾਧਨਾ ਕੇਂਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Hoshiarpur News : 10 ਦਿਨਾਂ ਤੱਕ ‘ਵਿਪਾਸਨਾ ਸਾਧਨਾ’ ਕੇਂਦਰ ’ਚ ਹੀ ਰਹਿਣਗੇ।

ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚੇ ਧਮਧੱਜ ਵਿਪਾਸਨਾ ਸਾਧਨਾ ਕੇਂਦਰ

Hoshiarpur News in Punjabi : ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਿੰਡ ਧਮਧੱਜ 'ਵਿਪਾਸਨਾ ਸਾਧਨਾ' ਕੇਂਦਰ ਹੁਸ਼ਿਆਰਪੁਰ ਪਹੁੰਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਉਹ 10 ਦਿਨਾਂ ਤੱਕ ‘ਵਿਪਾਸਨਾ ਸਾਧਨਾ’ ਕੇਂਦਰ ਵਿੱਚ ਹੀ ਰਹਿਣਗੇ। ਇਸ ਤੋਂ ਪਹਿਲਾਂ 2023 ਵਿੱਚ ਵੀ ਕੇਜਰੀਵਾਲ ਸਾਧਨਾ ਲਈ ਹੁਸ਼ਿਆਰਪੁਰ ਸੈਂਟਰ ਗਏ ਸਨ। ਦਿੱਲੀ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਕਰੀਬ ਇਕ ਮਹੀਨੇ ਬਾਅਦ ਕੇਜਰੀਵਾਲ ਵਿਪਾਸਨਾ ਸਾਧਨਾ ਕੇਂਦਰ ’ਚ ਪੰਜਾਬ ਆਏ ਹਨ।

'ਆਪ' ਸੂਤਰਾਂ ਅਨੁਸਾਰ ਕੇਜਰੀਵਾਲ 5 ਤੋਂ 15 ਮਾਰਚ ਤੱਕ ਹੁਸ਼ਿਆਰਪੁਰ ਦੇ ਸਾਧਨਾ ਕੇਂਦਰ 'ਚ ਰਹਿਣਗੇ। ਉਨ੍ਹਾਂ ਦਸੰਬਰ 2023 ਵਿੱਚ ਅਨੰਦਗੜ੍ਹ, ਹੁਸ਼ਿਆਰਪੁਰ ਵਿੱਚ ਧੰਮ ਧਜਾ ਵਿਪਾਸਨਾ ਕੇਂਦਰ ਵਿੱਚ ਇੱਕ 10 ਦਿਨਾਂ ਦੇ ਸੈਸ਼ਨ ’ਚ ਹਿੱਸਾ ਲਿਆ ਸੀ। 5 ਫ਼ਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ ਨਵੀਂ ਦਿੱਲੀ ਸੀਟ ਤੋਂ ਹਾਰਨ ਤੋਂ ਬਾਅਦ ਕੇਜਰੀਵਾਲ ਜਨਤਕ ਤੌਰ 'ਤੇ ਪਾਰਟੀ ਨਾਲ ਜੁੜੀਆਂ ਗਤੀਵਿਧੀਆਂ 'ਚ ਨਜ਼ਰ ਨਹੀਂ ਆਏ।

(For more news apart from  AAP's national convener Arvind Kejriwal reached Dhamdhaj Vipassana Sadhana Kendra News in Punjabi, stay tuned to Rozana Spokesman)