3 ਆਈ ਏ ਐਸ ਅਤੇ 2ਪੀ ਸੀ ਐਸ ਅਫ਼ਸਰ ਬਦਲੇ, ਕਮਲ ਕਿਸ਼ੋਰ ਦੀ ਹੋਈ ਬਹਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਦੀਪ ਗੜ੍ਹਾ ਨੂੰ ਐਸ ਐਸ ਨੱਗਰ ਮੋਹਾਲੀ ਦਾ ਕਮਿਸ਼ਨਰ ਲਾਇਆ ਗਿਆ

3 IAS and 2 PCS officers transferred, Kamal Kishor reinstated

ਚੰਡੀਗੜ੍ਹ :ਅੱਜ ਪੰਜਾਬ ਸਰਕਾਰ ਨੇ 3ਆਈ ਏ ਐਸ ਅਤੇ 2ਪੀ ਸੀ ਐਸ ਅਫਸਰਾਂ ਦੇ ਤਬਾਦਲੇ ਕੀਤੇ ਹਨ ਮੁਖ ਸਕੱਤਰ ਕੇ ਏ ਪੀ ਸਿਨਹਾ ਵਲੋਂ ਜਾਰੀ ਹੁਕਮਾਂ ਮੁਤਾਬਿਕ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ,ਮਿਲਕਫੈਡ ਦੇ ਵਧੀਕ ਐਮ ਡੀ ਅਤੇ ਨੱਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਦਾ ਤਬਾਦਲਾ ਕਰਕੇ ਵਿਭਾਗਾਂ ਚ ਫੇਰਬਦਲ ਕੀਤਾ ਗਿਆ ਹੈ ਪਿਛਲੇ ਦਿਨਾ ਚ ਅਹੁਦੇ ਤੋਂ ਮੁਆਤਲ ਕੀਤੇ ਆਈ ਏ ਐਸ ਅਫ਼ਸਰ ਕਮਲ ਕਿਸ਼ੋਰ  ਯਾਦਵ ਨੂੰ ਸਕੱਤਰ ਆਮ  ਰਾਜ ਪ੍ਰਬੰਧ ਅਤੇ ਤਾਲਮੇਲ ਲਾਇਆ ਗਿਆ ਹੈ ਲੋਕ ਸੰਪਰਕ ਵਿਭਾਗ ਤੋਂ ਤਬਦੀਲ ਕੀਤੇ ਸੰਦੀਪ ਗੜ੍ਹਾ ਨੂੰ ਐਸ ਐਸ  ਨੱਗਰ ਮੋਹਾਲੀ ਦਾ ਕਮਿਸ਼ਨਰ ਲਾਇਆ ਗਿਆ ਹੈ ਪਰਮੀਦਾਰਪਾਲ ਨੂੰ ਇਸ ਅਹੁਦੇ ਤੋਫਾਰਗ ਕਰਕੇ ਫਿਲਹਾਲ ਪਰਸੋਨਲ ਵਿਭਾਗ ਚ ਭੇਜਿਆ ਗਿਆ ਹੈ ਕੇਸ਼ਵ ਗੋਇਲ ਪੀ ਸੀ ਐਸ ਨੂੰ ਡਾਇਰੈਕਟਰ ਸਕੂਲ ਸਿਖਿਆ( ਸਕੈਂਡਰੀ ) ਅਤੇ ਸਕੱਤਰ ਪੰਜਾਬ ਸਕੂਲ ਸਿਖਿਆ ਬੋਰਡ ਅਤੇ ਗੁਰਮੀਤ ਸਿੰਘ ਨੂੰ ਮੁਖ ਮੰਤਰੀ ਨਾਲ ਉਪ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ>