ਮੋਹਾਲੀ: ਬਡ ਮਾਜਰਾ ਕਲੋਨੀ ’ਚ 10 ਸਾਲ ਦੇ ਬੱਚੇ ਨੂੰ ਟਰੈਕਟਰ ਨੇ ਦਰੜਿਆ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਟਰੈਕਟਰ ਚਾਲਕ ਨੂੰ ਕੀਤਾ ਗ੍ਰਿਫ਼ਤਾਰ

Mohali: 10-year-old boy dies after being hit by tractor in Bad Majra Colony

ਮੋਹਾਲੀ: ਮੋਹਾਲੀ ਦੇ ਬਡ ਮਾਜਰਾ ਕਲੋਨੀ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਸੀਵਰ ਸਾਫ ਕਰਨ ਵਾਲੇ ਟਰੈਕਟਰ ਦੇ ਟਾਇਰਾਂ ਦੇ ਥੱਲੇ ਸੌਰਿਆ ਨਿਸ਼ਾਦ ਆ ਗਿਆ, ਜਿਸ ਦੀ ਉਮਰ 10 ਸਾਲ ਦੱਸੀ ਜਾ ਰਹੀ ਹੈ, ਦੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਕਲੋਨੀ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਟਰੈਕਟਰ ਚਾਲਕ ਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਟਰੈਕਟਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ। ਮਾਂ ਬਾਪ ਦਾ ਰੋ ਰੋ ਕੇ ਬੁਰਾ ਹਾਲ ਸੀ, ਕਿਉਂਕਿ ਉਹਨਾਂ ਦਾ ਇਕਲੌਤਾ ਲੜਕਾ ਸੀ। ਉਹਨਾਂ ਦੱਸਿਆ ਕਿ ਰੋਜੀ ਰੋਟੀ ਲਈ ਅਸੀਂ ਅੱਠ ਸਾਲ ਪਹਿਲਾਂ ਯੂਪੀ ਤੋਂ ਆ ਕੇ ਮੁਹਾਲੀ ਰਹਿਣ ਲੱਗੇ ਸੀ। ਸੋਰਿਆ ਛੇਵੀਂ ਕਲਾਸ ਵਿੱਚ ਪੜਦਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਟਰੈਕਟਰ ਚਾਲਕ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ, ਕਿਉਂਕਿ ਜਦੋਂ ਲੜਕੇ ਨੂੰ ਟੱਕਰ ਲੱਗੀ ਸੀ, ਤਾਂ ਉਸ ਤੋਂ ਬਾਅਦ ਉਸ ਨੇ ਟਰੈਕਟਰ ਰੋਕਣ ਦੀ ਬਜਾਏ, ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਗਲਤੀ ਕਰ ਕੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਰੋਡ ਜਾਮ ਕਰ ਦਿੱਤੀ।