ਵਧੀਕ ਮੁੱਖ ਸਕੱਤਰ ਨੇ ਮੌਜੂਦਾ ਫ਼ਸਲਾਂ ਦੀ ਸਬਸਿਡੀ ਅਤੇ ਸਕੀਮਾਂ ਦਾ ਲਿਆ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਮ.ਪੀ. ਸਿੰਘ, ਵਧੀਕ ਮੁੱਖ ਸਕੱਤਰ, ਵਿਕਾਸ ਖੇਤੀਬਾੜੀ ਦੀ ਪ੍ਰਧਾਨਗੀ ਹੇਠ ਰਾਜ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਕਿਸਾਨਾਂ ਨੂੰ ਖੇਤੀ ਸਬੰਧੀ ਦਰਪੇਸ਼ ਮਸਲਿਆਂ ਦੇ..

Meeting

 

ਚੰਡੀਗੜ੍ਹ, 21 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਐਮ.ਪੀ. ਸਿੰਘ, ਵਧੀਕ ਮੁੱਖ ਸਕੱਤਰ, ਵਿਕਾਸ ਖੇਤੀਬਾੜੀ ਦੀ ਪ੍ਰਧਾਨਗੀ ਹੇਠ ਰਾਜ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਕਿਸਾਨਾਂ ਨੂੰ ਖੇਤੀ ਸਬੰਧੀ ਦਰਪੇਸ਼ ਮਸਲਿਆਂ ਦੇ ਹੱਲ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ।
ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਜਸਬੀਰ ਸਿੰਘ ਬੈਂਸ ਨੇ ਪ੍ਰਧਾਨ ਨੂੰ ਜੀ ਆਇਆਂ ਕਿਹਾ ਅਤੇ ਵਿਭਾਗ ਵਿਚ ਚਲ ਰਹੀਆਂ ਵੱਖ ਵੱਖ ਸਕੀਮਾਂ, ਵੱਖ ਵੱਖ ਫ਼ਸਲਾਂ ਅਧੀਨ ਰਕਬਾ ਅਤੇ ਤਾਜ਼ਾ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ। ਮਿੱਟੀ ਦੇ ਸੈਂਪਲਾਂ ਦਾ ਟੀਚਾ ਅਤੇ ਟੈਸਟਿੰਗ ਕਰਨ ਸਬੰਧੀ ਤਰਜੀਹ ਦੇਣ ਲਈ ਕਿਹਾ। ਉਨ੍ਹਾਂ ਅੱਗੇ ਦਸਿਆ ਕਿ ਹੁਣ ਤਕ 28.50 ਲੱਖ ਹੈਕਟੇਅਰ ਝੋਨਾ ਬੀਜਿਆ ਜਾ ਚੁਕਿਆ ਹੈ ਅਤੇ ਬਾਕੀ ਬਾਸਮਤੀ ਝੋਨੇ ਦੀ ਬਿਜਾਈ ਹੋਣ ਉਪਰੰਤ ਕੁਲ ਰਕਬਾ 29.50 ਲੱਖ ਹੈਕਟੇਅਰ ਰਕਬਾ ਹੋ ਜਾਵੇਗਾ। ਇਸ ਸਮੇਂ ਬਾਰਸ਼ਾਂ ਠੀਕ ਹਨ ਅਤੇ ਪਿਛਲੇ ਸਾਲ ਦੋ ਮਹੀਨਿਆਂ ਮੁਤਾਬਕ 10 ਫ਼ੀ ਸਦੀ ਜ਼ਿਆਦਾ ਬਾਰਸ਼ ਹੋਈ ਹੈ। ਸੁਆਇਲ ਹੈਲਥ ਕਾਰਡ ਸਕੀਮ ਦਾ ਖ਼ਾਸ ਕਰ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਸਕੀਮ ਪ੍ਰਧਾਨ ਮੰਤਰੀ ਦੁਆਰਾ ਕਿਸਾਨਾਂ ਦੀ ਇਨਕਮ ਨੂੰ ਦੁਗਣਾ ਕਰਨ ਲਈ ਤਰਜੀਹ ਦਿਤੀ ਜਾ ਰਹੀ ਹੈ।
ਵਧੀਕ ਮੁੱਖ ਸਕੱਤਰ ਨੇ ਸੁਆਇਲ ਸੈਂਪਲ ਕੁਲੈਕਸ਼ਨ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ 31 ਅਕਤੂਬਰ 2017 ਤਕ 6.50 ਲੱਖ ਮਿੱਟੀ ਦੇ ਸੈਂਪਲ ਦਾ ਹਰ ਹਾਲਤ ਵਿਚ ਟੀਚਾ ਪੂਰਾ ਕਰਨ ਦੀ ਹਦਾਇਤ ਕੀਤੀ। ਰਾਜ ਵਿਚ ਇਹ ਸੈਂਪਲ ਬਾਗ਼ਬਾਨੀ ਵਿਭਾਗ ਵਿਚ ਸਥਿਤ ਆਈ.ਸੀ.ਪੀ. ਦੀਆਂ ਹੁਸ਼ਿਆਰਪੁਰ, ਬਾਦਲ ਅਤੇ ਅਬੋਹਰ ਦੀਆਂ ਮਿੱਟੀ ਪਰਖ ਲਬਾਰਟਰੀਆਂ ਵਿਚ ਕੀਤਾ ਜਾਵੇਗਾ। ਜੇਕਰ ਕੋਈ ਅਧਿਕਾਰੀ/ਕਰਮਚਾਰੀ ਵਲੋਂ ਕੋਈ ਕੁਤਾਹੀ ਕੀਤੀ ਗਈ ਤਾਂ ਉਸ ਵਿਰੁਧ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ, ਵਧੀਆ ਕੰਮ ਵਾਲਿਆਂ ਅਧਿਕਾਰੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। ਪ੍ਰਧਾਨ ਨੇ ਵਿਸ਼ੇਸ਼ ਤੌਰ 'ਤੇ ਕਿਸਾਨਾਂ ਦੀਆਂ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਉਣ ਨੂੰ ਤਰਜੀਹ ਦੇਣ ਲਈ ਕਿਹਾ।