ਪਾਦਰੀ ਦੀ ਹਤਿਆ 'ਚ ਪੰਜਾਬ ਵਿਰੋਧੀ ਤਾਕਤਾਂ ਦਾ ਹੱਥ: ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਵਿਖੇ ਈਸਾਈ ਸਮਾਜ ਦੇ ਪਾਦਰੀ ਦੀ ਕੀਤੀ ਗਈ ਹਤਿਆ 'ਤੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ।

Sunil Jakhar

 

ਲੁਧਿਆਣਾ, 19 ਜੁਲਾਈ (ਸਰਬਜੀਤ ਲੁਧਿਆਣਵੇ/ਹਰੀਸ਼ ਸਹਿਗਲ) : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਵਿਖੇ ਈਸਾਈ ਸਮਾਜ ਦੇ ਪਾਦਰੀ ਦੀ ਕੀਤੀ ਗਈ ਹਤਿਆ 'ਤੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ।
ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਰਾਕੇਸ਼ ਪਾਂਡੇ, ਜਿਲ੍ਹਾ ਪ੍ਰਧਾਨ ਗੁਰਪ੍ਰੀਤ ਗੋਗੀ, ਜਿਲ੍ਹਾ ਦਿਹਾਤੀ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ, ਬਿਸ਼ਪ ਐਨੀਅਨਲ ਮਸੀਹ, ਐਲਬਰਟ ਦੂਆ, ਪੰਜਾਬ ਕਾਂਗਰਸ ਦੇ ਸਕੱਤਰ ਸਟੀਫਨ ਸਿੱਧੂ, ਅਰੁਣ ਹੈਨਰੀ, ਧੀਰਜ ਕੁਮਾਰ ਸੋਨੂੰ, ਕੌਂਸਲਰ ਅਸ਼ਵਨੀ ਸ਼ਰਮਾ, ਸੀਤਾ ਰਾਮ ਸੰਕਰ, ਰਾਮ ਆਸਾਰਾ ਬੰਗੜ, ਰਾਜ ਕੁਮਾਰ ਬੰਗੜ, ਕਮਲਜੀਤ ਸਿੰਘ ਪੱਪੂ, ਸਲੀਮ ਸਿੱਧੂ, ਹਰਦਿਆਲ ਸਿੰਘ ਅਮਨ, ਡਾ. ਅਨਿਲ ਥੋਮਸ ਵੀ ਮੌਜੂਦ ਸਨ।  
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਈਸਾਈ ਸਮਾਜ ਦੇ ਪਾਦਰੀ ਦੀ ਹਤਿਆ ਈਸਾਈ ਭਾਈਚਾਰੇ 'ਚ ਖੌਫ ਦਾ ਮਾਹੌਲ ਪੈਦਾ ਕਰਨ ਲਈ ਕੀਤੀ ਗਈ ਸੀ, ਉਨ੍ਵਾਂ ਕਿਹਾ ਕਿ ਈਸਾਈ ਧਰਮ ਦੇ ਪਾਦਰੀ ਦੀ ਹੱਤਿਆ ਪਿੱਛੇ ਪੰਜਾਬ ਵਿਰੋਧੀ ਤਾਕਤਾਂ ਦਾ ਹੱਥ ਹੈ ਜੋ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਪੰਜਾਬ ਵਾਸੀਆਂ, ਲੁਧਿਆਣਾ ਵਾਸੀਆਂ ਅਤੇ ਖਾਸਕਰ ਈਸਾਈ ਭਾਈਚਾਰੇ ਦਾ ਜਿਹਨਾਂ ਨੇ ਪੰਜਾਬ ਵਿਰੋਧੀ ਤਾਕਤਾਂ ਦੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਵਾਲੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ, ਸਗੋਂ ਇਕਜੁੱਟਤਾ ਦਾ ਸੁਨੇਹਾ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ  (ਬਾਕੀ ਸਫ਼ਾ 10 'ਤੇ)
ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦਾ ਜੀ.ਐਸ.ਟੀ. ਲੋਕ ਵਿਰੋਧੀ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜਿਹੜੇ ਜੀ.ਐਸ.ਟੀ. 'ਤੇ 18 ਫੀਸਦੀ ਟੈਕਸ ਲੱਗਣਾ ਸੀ, ਉਹ ਹੁਣ ਮੋਦੀ ਸਰਕਾਰ ਦੇ ਜੀ.ਐਸ.ਟੀ. .05 ਫੀਸਦੀ ਤੋਂ ਲੈ ਕੇ 40% ਤੱਕ ਹੈ, ਜਿਸ ਦੇ 7-8 ਭਾਗ ਹਨ, ਇਸ ਨਾਲ ਦੇਸ਼ ਦਾ ਵਪਾਰੀ, ਕਿਸਾਨ ਤੇ ਆਮ ਵਰਗ ਨੂੰ ਮਹਿੰਗਾਈ ਦੀ ਮਾਰ ਪਵੇਗੀ। ਇਸ ਮੌਕੇ ਡੀ.ਜੀ.ਪੀ. ਪੰਜਾਬ ਵੱਲੋਂ ਉਕਤ ਘਟਨਾ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦੇ ਸਵਾਲ ਦੇ ਜਵਾਬ 'ਚ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਨੂੰ ਪੂਰੀ ਤਰ੍ਹਾਂ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਇਸ ਕੇਸ ਵਿਚ ਪੁਲਿਸ ਬਿਨ੍ਹਾਂ ਕਿਸੇ ਦਖਲ ਅੰਦਾਜੀ ਤੋਂ ਕੰਮ ਕਰੇਗੀ, ਇਸ ਵਿਚ ਸੀਬੀਆਈ, ਆਈ.ਬੀ. ਹੋਰ ਕਿਸੇ ਵੀ ਜਾਂਚ ਕਮੇਟੀ ਦੀ ਪੁਲਿਸ ਨੂੰ ਲੋੜ ਹੈ ਉਹ ਦਿੱਤੀ ਜਾਵੇਗੀ। ਇਸ ਮੌਕੇ ਹਲਕਾ ਆਤਮ ਨਗਰ ਤੋਂ ਕਮਲਜੀਤ ਸਿੰਘ ਕੜਵਲ, ਸਕੱਤਰ ਪੰਜਾਬ ਕਾਂਗਰਸ ਨਰਿੰਦਰ ਮੱਕੜ, ਸਕੱਤਰ ਪੰਜਾਬੀ ਕਾਂਗਰਸ ਸੁਰਿੰਦਰ ਕਲਿਆਣ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜਰ ਸਨ।