ਪਠਾਨਕੋਟ ਦੇ ਏਅਰਪੋਰਟ 'ਚ ਹਵਾਈ ਉਡਾਣਾਂ ਦੁਬਾਰਾ ਹੋਈਆਂ ਸ਼ੁਰੂ
ਪਠਾਨਕੋਟ ਏਅਰਪੋਰਟ ਵਿਖੇ ਹਵਾਈ ਉਡਾਣਾਂ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੇ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਠਾਨਕੋਟ...
pathankot airport
 		 		ਪਠਾਨਕੋਟ : ਪਠਾਨਕੋਟ ਏਅਰਪੋਰਟ ਵਿਖੇ ਹਵਾਈ ਉਡਾਣਾਂ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੇ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਪੁੱਜੇ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਜਿਥੇ ਉਹਨਾਂ ਦੇ ਨਾਲ ਕੇਂਦਰੀ ਮੰਤਰੀ ਵਿਜੇ ਸਾਂਪਲਾ, ਪੰਜਾਬ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ, ਸਿੱਖਿਆ ਮੰਤਰੀ ਅਰੁਣਾ ਚੌਧਰੀ ਸਮੇਤ ਕਈ ਆਗੂ ਹਾਜ਼ਰ ਸਨ। ਪਠਾਨਕੋਟ ਦੇ ਹਵਾਈ ਅੱਡੇ ‘ਤੇ ਮੁੜ ਤੋਂ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਹਰੀ ਝੰਡੀ ਵਿਖਾਈ ਗਈ। ਹਵਾਈ ਉਡਾਣਾਂ ਦੀ ਸ਼ੁਰੂਆਤ ਕੀਤੀ ਗਈ।