ਰਾਣਾ ਕੇ.ਪੀ. ਸਿੰਘ ਦੀ ਸਵਾਗਤੀ ਅੰਦਾਜ਼ ਤੋਂ ਅਸੀਂ ਬੇਹੱਦ ਪ੍ਰਭਾਵਤ ਹੋਏ ਹਾਂ : ਮਹਾਰਾਜਾ ਗੱਜ ਸਿੰਘ
ਕੁਦਰਤੀ ਨਜਾਰਿਆਂ ਨਾਲ ਭਰਪੂਰ ਪ੍ਰਦੂਸ਼ਨ ਮੁਕਤ ਹਰਿਆ ਭਰਿਆ ਵਾਤਾਵਰਣ ਗੋਬਿੰਦ ਸਾਗਰ ਝੀਲ ਦੇ ਲਾਗੇ ਬਣੇ ਭਾਖੜਾ ਡੈਮ ਅਤੇ ਇਸਦੇ ਆਲੇ-ਦੁਆਲੇ ਦਾ ਮਨਮੋਹਕ ਦ੍ਰਿਸ਼ ਹਰ ਕਿਸੇ ਦੇ
ਨੰਗਲ/ਸ੍ਰੀ ਅਨੰਦਪੁਰ ਸਾਹਿਬ, 19 ਜੁਲਾਈ (ਕੁਲਵਿੰਦਰ ਭਾਟੀਆ, ਸੁਖਵਿੰਦਰ ਪਾਲ ਸਿੰਘ ਸੁੱਖੂ, ਦਲਜੀਤ ਸਿੰੰਘ ਅਰੋੜਾ) : ਕੁਦਰਤੀ ਨਜਾਰਿਆਂ ਨਾਲ ਭਰਪੂਰ ਪ੍ਰਦੂਸ਼ਨ ਮੁਕਤ ਹਰਿਆ ਭਰਿਆ ਵਾਤਾਵਰਣ ਗੋਬਿੰਦ ਸਾਗਰ ਝੀਲ ਦੇ ਲਾਗੇ ਬਣੇ ਭਾਖੜਾ ਡੈਮ ਅਤੇ ਇਸਦੇ ਆਲੇ-ਦੁਆਲੇ ਦਾ ਮਨਮੋਹਕ ਦ੍ਰਿਸ਼ ਹਰ ਕਿਸੇ ਦੇ ਮਨ ਨੂੰ ਭਾਉੱਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚੂ ਇੰਨ ਲਾਈ ਵਿਚਕਾਰ ਹੋਏ ਪੰਚਸ਼ੀਲ ਸਮਝੋਤੇ ਦਾ ਸਥਾਨ ਵੇਖ ਕੇ ਅਸੀਂ ਕਾਫੀ ਪ੍ਰਭਾਵਿਤ ਹੋਏ ਹਾਂ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਸੱਦੇ ਅਤੇ ਯਤਨਾਂ ਸਦਕਾ ਸਾਨੂੰ ਇਥੇ ਆਉਣ ਦਾ ਮੌਕਾ ਮਿਲਿਆ ਹੈ। ਰਾਣਾ ਜੀ ਦੀ ਪ੍ਰਾਹੁਣਚਾਰੀ ਅਤੇ ਸਵਾਗਤੀ ਅੰਦਾਜ਼ ਤੋਂ ਅਸੀਂ ਬੇਹੱਦ ਪ੍ਰਭਾਵਿਤ ਹਾਂ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੋਧਪੁਰ ਦੇ ਮਹਾਰਾਜਾ ਗੱਜ ਸਿੰਘ ਪ੍ਰਧਾਨ ਇੰਡੀਅਨ ਹੈਰੀਟੇਜ਼ ਹੋਟਲ ਇੰਡਸਟਰੀਜ਼ ਨੇ ਅੱਜ ਸਤਲੁਜ ਸਦਨ ਨੰਗਲ (ਬਾਕੀ ਸਫ਼ਾ 10 'ਤੇ)
ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੁਦਰਤੀ ਨਜਾਰਿਆਂ ਨਾਲ ਭਰਪੂਰ ਇਸ ਇਲਾਕੇ ਦਾ ਮਾਹੌਲ ਬਹੁਤ ਹੀ ਰਮਣੀਕ ਹੈ ਇਹ ਉਹ ਸਥਾਨ ਹੈ ਜਿਸ ਦੀ ਵਿਸ਼ਵ ਭਰ ਵਿਚ ਪ੍ਰਸਿੱਧੀ ਹੈ। ਪੰਜਾਬ ਸਰਕਾਰ ਨੇ ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਐਲਾਨ ਕੀਤੇ ਹਨ। ਇਸ ਖੇਤਰ ਵਿਚ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ ਅਤੇ ਉਨ੍ਹਾਂ ਦੇ ਵਫ਼ਦ ਨੂੰ ਵੀ ਸਪੀਕਰ ਸਾਹਿਬ ਦੇ ਸੱਦੇ 'ਤੇ ਇਹ ਮੌਕਾ ਮਿਲਿਆ ਹੈ।
ਇਸ ਮੌਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਮਹਿਮਾਨ ਨਿਵਾਜ਼ੀ ਅਤੇ ਪ੍ਰਾਹੁਣਚਾਰੀ ਨੂੰ ਮਹੱਤਵ ਦਿੰਦੇ ਹਨ। ਇਸ ਵਫ਼ਦ ਵਿਚ ਆਏ ਮਹੱਤਵਪੂਰਨ ਪਤਵੰਤੇ, ਨਾਗਰਿਕਾਂ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਹਨ ਉਨ੍ਹਾਂ ਨਾਲ ਸਾਡੇ ਰਿਸ਼ਤੇ ਹੋਰ ਮਜ਼ਬੂਤ ਹੋ ਗਏ ਹਨ। ਉਨ੍ਹਾਂ ਦੀ ਆਮਦ ਸਾਡੇ ਲਈ ਯਾਦਗਾਰੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਦੇਸ਼ ਦੇ ਲੋਕਾਂ ਦਾ ਇਸ ਨਗਰੀ ਵਿਚ ਆਉਣ 'ਤੇ ਭਰਪੂਰ ਸਵਾਗਤ ਕਰਦੇ ਹਾਂ। ਹੁਣ ਵਿਦੇਸ਼ਾਂ ਤੋਂ ਵੀ ਸੈਲਾਨੀਆਂ ਨੇ ਵੱਡੀ ਗਿਣਤੀ ਵਿਚ ਇਸ ਖੇਤਰ ਵਲ ਆਉਣਾ ਸ਼ੁਰੂ ਕਰ ਦਿਤਾ ਹੈ। ਜਿਸ ਨਾਲ ਸੈਰ ਸਪਾਟਾ ਸਨਅਤ ਅਤੇ ਵਪਾਰ ਕਾਰੋਬਾਰ ਵਿਚ ਵਾਧਾ ਹੋ ਰਿਹਾ ਹੈ।
ਇਸ ਮੌਕੇ ਵਫ਼ਦ ਮੈਂਬਰ ਠਾਕੁਰ ਰਣਧੀਰ ਵਿਕਰਮ ਸਿੰਘ, ਠਾਕੁਰ ਕੇਸਰੀ ਸਿੰਘ, ਠਾਕੁਰ ਸ਼ਤਰੂੰਜੈਅ ਸਿੰਘ, ਕਰ. ਦੀਪਰਾਜ ਸਿੰਘ, ਕਰ. ਸ਼ਿਵਅਰਜੁਨ ਸਿੰਘ, ਸ੍ਰੀ ਅਭੈ ਮੰਗਲ ਦਾਸ, ਠਾਕੁਰ ਸਿਧਾਰਥ ਸਿੰਘ ਰੋਹੇਤ, ਠਾਕੁਰ ਸੁੰਦਰ ਸਿੰਘ, ਕਰ. ਅੰਗਦ ਦੇÀ ਮੰਡਾਵਾ, ਕਰ. ਅਭਿਮਨਿਊ ਸਿੰਘ, ਸ੍ਰੀ ਰਾਕੇਸ਼ ਮਾਥੁਰ, ਸ੍ਰੀ ਪੁਸ਼ਪਿੰਦਰਾ ਸਿੰਘ ਭੱਟੀ, ਸ੍ਰੀ ਕਪਿਲ ਮਾਥੁਰ, ਸ੍ਰੀ ਅਮਰਪਾਲ ਬੈਂਸ ਹਾਜ਼ਰ ਸਨ।