Breaking News : ਪੰਜਾਬ 'ਚ ਕਰੋਨਾ ਵਾਇਰਸ ਨਾਲ ਹੋਈ ਇਕ ਹੋਰ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

4 ਮਰੀਜ਼ ਅਜਿਹੇ ਵੀ ਹਨ ਜਿਹੜੇ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦੇ ਕੇ ਠੀਕ ਹੋ ਗਏ ਹਨ।

punjab coronavirus

ਭਾਰਤ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਆਏ ਦਿਨ ਭਾਰਤ ਦੇ ਵੱਖ – ਵੱਖ ਸੂਬਿਆਂ ਵਿਚੋਂ ਕਰੋਨਾ ਵਾਇਰਸ ਦੇ ਨਵੇਂ-ਨਵੇ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਅੱਜ ਪੰਜਾਬ ਦੇ ਲਈ ਫਿਰ ਦੁੱਖ ਦੀ ਖਬਰ ਆਈ ਹੈ ਜਿਥੇ ਕਰੋਨਾ ਵਾਇਰਸ ਦੇ ਕਾਰਨ 6 ਮੌਤ ਹੋ ਗਈ ਹੈ ਜਿਸ ਵਿਚ ਲੁਧਿਆਣਾ ਦੇ ਫੋਰਟਸ ਹਸਪਤਾਲ ਵਿਚ ਦਾਖਲ ਕਰੋਨਾ ਵਾਇਰਸ ਨਾਲ ਪੀੜਿਤ 70 ਸਾਲ ਦੀ ਬਜੁਰਗ ਦੀ ਮੌਤ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਇਹ ਮਹਿਲਾ 30 ਮਾਰਚ ਨੂੰ ਮੋਹਾਲੀ ਤੋਂ ਐਬੂਲੈਂਸ ਦੇ ਜ਼ਰੀਏ ਲੁਧਿਆਣਾ ਦੇ ਫੋਰਟੀਸ  ਹਸਪਤਾਲ ਵਿਚ ਲਿਆਂਦਾ ਗਿਆ ਸੀ। ਦੱਸਣ ਯੋਗ ਹੈ ਕਿ ਇਸ ਬਜੁਰਗ ਮਹਿਲਾ ਲੁਧਿਆਣਾ ਦੇ ਸ਼ਿਮਲਾ ਪੁਰੀ ਇਲਾਕੇ ਦੀ ਰਹਿਣ ਵਾਲੀ ਸੀ । ਉਧਰ ਬਜੁਰਗ ਮਹਿਲਾ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਜੁਰਗ ਮਹਿਲਾ ਡਾਇਬਟੀਜ਼ ਦੇ ਨਾਲ-ਨਾਲ ਹਾਰਟ ਦੀ ਵੀ ਮਰੀਜ਼ ਸੀ।

ਦੱਸ ਦੱਈਏ ਕਿ ਇਸੇ ਨਾਲ ਪੰਜਾਬ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 68 ਹੋ ਚੁੱਕੀ ਹੈ ਅਤੇ ਉੱਥੇ ਹੀ ਇਸ ਬਜੁਰਗ ਔਰਤ ਦੀ ਮੌਤ ਦੇ ਨਾਲ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਚੁੱਕੀ ਹੈ। ਇਸ ਤੋਂ ਇਲਾਵਾ 4 ਮਰੀਜ਼ ਅਜਿਹੇ ਵੀ ਹਨ ਜਿਹੜੇ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦੇ ਕੇ ਠੀਕ ਹੋ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।