ਜੰਮੂ-ਕਸ਼ਮੀਰ ’ਚ ਨਿਗੀਨ ਝੀਲ ’ਚ ਅੱਗ ਲੱਗਣ ਨਾਲ 7 ‘ਹਾਊਸਬੋਟ’ ਸੜ ਕੇ ਸੁਆਹ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ-ਕਸ਼ਮੀਰ ’ਚ ਨਿਗੀਨ ਝੀਲ ’ਚ ਅੱਗ ਲੱਗਣ ਨਾਲ 7 ‘ਹਾਊਸਬੋਟ’ ਸੜ ਕੇ ਸੁਆਹ

image

ਸ਼੍ਰੀਨਗਰ, 4 ਅਪ੍ਰੈਲ : ਜੰਮੂ-ਕਸ਼ਮੀਰ ਵਿਚ ਸੋਮਵਾਰ ਤੜਕੇ ਪ੍ਰਸਿੱਧ ਨਿਗੀਨ ਝੀਲ ’ਚ ਅੱਗ ਲੱਗਣ ਨਾਲ 7 ‘ਹਾਊਸਬੋਟ’ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਝੀਲ ’ਤੇ ਨਿਗੀਨ ਕਲੱਬ ਦੇ ਪਿਛਲੇ ਹਿੱਸੇ ’ਚ ਇਕ ‘ਹਾਊਸਬੋਟ’ ’ਚ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਨੇੜੇ ਦੇ ਹਾਊਸਬੋਟ ’ਚ ਫੈਲ ਗਈ, ਜਿਸ ਨਾਲ ਇਹ ਤੈਰਦੇ ਹੋਟਲ ਸੜ ਕੇ ਸੁਆਹ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਘਟਨਾ ਵਿਚ ਅਜੇ ਤਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਨੇ ਦਸਿਆ ਕਿ ਅੱਗ ਕਾਰਨ ਕਰੋੜਾਂ ਰੁਪਏ ਦੀ ਸੰਪਤੀ ਨੁਕਸਾਨੀ ਗਈ। ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।ਅਧਿਕਾਰੀਆਂ ਨੇ ਕਿਹਾ, ‘‘ਇਸ ਘਟਨਾ ’ਚ ਹੁਣ ਤਕ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਹਾਊਸਬੋਟ ਸੀਡਰਸ (ਦੀਓਦਾਰ) ਦੀ ਲੱਕੜ ਦੇ ਬਣੇ ਲਗਜ਼ਰੀ ਫ਼ਲੋਟਿੰਗ ਟਿਕਾਣੇ ਹਨ। ਸ਼੍ਰੀਨਗਰ ਵਿਚ ਡਲ ਅਤੇ ਨਿਗੀਨ ਝੀਲਾਂ ਸੈਲਾਨੀਆਂ ਦੇ ਸੁਪਨਿਆਂ ਦੇ ਸਥਾਨ ਹਨ। ਅੱਗ ਦੀ ਘਟਨਾ ਵਿਚ ਤਬਾਹ ਹੋਈਆਂ ਹਾਊਸਬੋਟਾਂ ’ਚ ‘ਨਿਊ ਜਰਸੀ’, ‘ਨਿਊ ਮਹਾਰਾਜਾ ਪੈਲੇਸ’, ‘ਇੰਡੀਆ ਪੈਲੇਸ’, ‘ਰਾਇਲ ਪੈਰਾਡਾਈਜ਼’, ‘ਲਿਲੀ ਆਫ਼ ਵਰਲਡ’, ‘ਯੰਗ ਸਵਿਫ਼ਟ’ ਅਤੇ ‘ਫ਼ਲੋਰਾ’ ਸ਼ਾਮਲ ਹਨ। (ਪੀਟੀਆਈ)