Ludhiana News : ਆਸ਼ੂ ਦੇ ਘਰ ਮੁਲਾਕਾਤ ਕਰਨ ਪਹੁੰਚੇ ਰਾਜਾ ਵੜਿੰਗ, ਉਹਨਾਂ ਦੀ ਗੈਰ ਮੌਜੂਦਗੀ ਕਾਰਨ ਵਾਪਸ ਪਰਤੇ
Ludhiana News : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਚੱਲ ਰਹੀਆਂ ਮਨ ਮੁਟਾਵ ਦੀਆਂ ਅਟਕਲਾਂ
Ludhiana News in Punjabi : ਬੀਤੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਲੁਧਿਆਣਾ ਪੱਛਮੀ ਤੋਂ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਮਨ ਮੁਟਾਵ ਦੀਆਂ ਅਟਕਲਾਂ ਵਿਚਾਲੇ ਦੇਰ ਸ਼ਾਮ ਵੜਿੰਗ ਆਸ਼ੂ ਦੇ ਘਰੇ ਪਹੁੰਚੇ। ਹਾਲਾਂਕਿ ਆਸ਼ੂ ਦੇ ਨਾ ਹੋਣ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ। ਪਾਰਟੀ ਦੇ ਸੂਬਾ ਸਹਿ ਇੰਚਾਰਜ ਰਵਿੰਦਰ ਉੱਤਮਰਾਓ ਦਲਵੀ ਨੇ ਦੱਸਿਆ ਕਿ ਉਹ ਵੀ ਵੜਿੰਗ ਦੇ ਨਾਲ ਮੌਜੂਦ ਸਨ ਅਤੇ ਉਨਾਂ ਨੇ ਕਰੀਬ ਅੱਧਾ ਘੰਟਾ ਆਸ਼ੂ ਦਾ ਇੰਤਜ਼ਾਰ ਕੀਤਾ ਜਿਸ ਤੋਂ ਬਾਅਦ ਵੜਿੰਗ ਚਲੇ ਗਏ। ਦੋਵੇਂ ਆਗੂਆਂ ਵਿਚਾਲੇ ਕੱਲ ਮੀਟਿੰਗ ਹੋਵੇਗੀ। ਇਸ ਸਬੰਧੀ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਕੋਈ ਗੁੱਟਬਾਜੀ ਨਹੀਂ ਹੈ। ਸਾਡੇ ਵਾਸਤੇ ਇੱਕ ਵਧੀਆ ਮੌਕਾ ਹੈ ਸੀਟ ਜਿੱਤਣ ਦਾ ਹੈ।
ਜਦਕਿ ਭਾਰਤ ਭੂਸ਼ਣ ਆਸ਼ੂ ਨੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਪੋਸਟ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਘਰ ਆਉਣ ਬਾਰੇ ਪਹਿਲਾਂ ਪਤਾ ਨਹੀਂ ਸੀ ਅਤੇ ਜੇਕਰ ਉਹ ਦਸ ਦਿੰਦੇ ਤਾਂ ਆਸ਼ੂ ਜ਼ਰੂਰ ਘਰ ਰਹਿੰਦੇ। ਉਨ੍ਹਾਂ ਕਿਹਾ, ‘‘ਤੁਹਾਡਾ ਮੇਰੇ ਘਰ ਆਉਣਾ, ਮੈਨੂੰ ਪਹਿਲਾਂ ਪਤਾ ਨਹੀਂ ਸੀ। ਪਰ ਤੁਸੀਂ ਆਏ ਇਸ ਲਈ ਮੈਂ ਦਿਲੋਂ ਧਨਵਾਦੀ ਹਾਂ। ਜੇ ਤੁਸੀਂ ਦੱਸ ਦਿੰਦੇ ਤਾਂ ਮੈਂ ਜ਼ਰੂਰ ਹਾਜ਼ਰ ਹੁੰਦਾ। ਮੈਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਅਤੇ ਭਵਿੱਖ ’ਚ ਜਦੋਂ ਵੀ ਤੁਹਾਡੀ ਲੋੜ ਪਈ ਮੈਂ ਜ਼ਰੂਰ ਸੱਦਾ ਦਿਆਂਗਾ। ਮੇਰੇ ਲਈ ਲੁਧਿਆਣਾ ਵੈਸਟ ਸਿਰਫ਼ ਚੋਣ ਨਹੀਂ, ਇਹ ਮੇਰੇ ਲੋਕਾਂ ਲਈ ਮੇਰੀ ਡਿਊਟੀ ਤੇ ਸੇਵਾ ਹੈ। ਇਹ ਚੋਣ ਮੈਨੂੰ ਸਾਰਿਆਂ ਲਈ ਅਤੇ ਪੰਜਾਬ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ। ਆਓ ਇਕਜੁਟ ਹੋਈਏ ਅਤੇ ਪੰਜਾਬ ਦੀ ਭਲਾਈ ਲਈ ਕੰਮ ਕਰੀਏ।’’
(For more news apart from Raja Warring arrived at Ashu's house to meet him, but returned due his absence News in Punjabi, stay tuned to Rozana Spokesman)