ਕੇਂਦਰ ਸਰਕਾਰ ਵਲੋਂ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਕ 'ਤੇ ਲਾਈ ਕਟੌਤੀ ਨਿੰਦਣਯੋਗ : ਬਹਿਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਵਲੋਂ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਕ 'ਤੇ ਲਾਈ ਕਟੌਤੀ ਨਿੰਦਣਯੋਗ : ਬਹਿਰੂ

ਕੇਂਦਰ ਸਰਕਾਰ ਵਲੋਂ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਕ 'ਤੇ ਲਾਈ ਕਟੌਤੀ ਨਿੰਦਣਯੋਗ : ਬਹਿਰੂ

ਦੇਵੀਗੜ੍ਹ, 4 ਮਈ (ਅਮਨਦੀਪ ਸਿੰਘ) : ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਕ ਉੱਤੇ 40 ਰੁਪਏ 80 ਪੈਸੇ ਤੋਂ ਲੈ ਕੇ 24 ਰੁਪਏ ਤੱਕ ਪ੍ਰਤੀ ਕੁਇੰਟਲ ਦੀ ਲਾਈ ਕਟੌਤੀ ਬਾਰੇ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਹਰਿਆਣਾ, ਯੂ.ਪੀ., ਮੱਧ ਪ੍ਰਦੇਸ਼ ਦੇ ਕਿਸਾਨਾਂ ਵਿਕੀ ਕਣਕ ਉੱਤੇ ਕੇਂਦਰ ਸਰਕਾਰ ਵੱਲੋਂ ਜਦੋਂ ਇੱਥ ਥੈਲੇ ਦੀ ਵੀ ਕਟੌਤੀ ਨਹੀਂ ਤਾਂ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਕ ਉੱਤੇ ਕਟੌਤੀ ਕਿਉਂ।

ਉਹਨਾਂ ਕਿਹਾ ਕਿ ਇਸ ਵਾਰ ਮੌਸਮ ਦੀ ਖਰਾਬੀ ਕਾਰਨ ਪੰਜਾਬ ਦੇ ਕਿਸਾਨਾਂ ਦੀ ਕਣਕ ਦੇ ਝਾੜ ਵਿੱਚ 30 ਤੋਂ 35 ਫੀਸਦੀ ਤੱਕ ਕਮੀ ਆਈ ਹੈ ਅਤੇ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਅਤੇ ਕਰਫਿਊ ਦੌਰਾਨ ਸਬਜੀਆਂ ਅਤੇ ਦੁੱਧ ਉਤਪਾਦਕ ਕਿਸਾਨਾਂ ਨੂੰ ਜਿੱਥੇ ਵੱਡੀ ਆਰਥਿਕ ਮਾਰ ਪਈ ਹੈ ਉੱਥੇ ਕਰਜੇ ਵਿੱਚ ਡੁੱਬੀ ਕਿਸਾਨੀ ਤਾਂ ਆਸ ਲਾਈ ਬੈਠੀ ਸੀ ਕਿ ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਿਸਾਨਾਂ ਦੀ ਔਖੀ ਘੜੀ ਵਿੱਚ ਬਾਂਹ ਫੜ ਕੇ ਕਣਕ ਦੇ ਘਟੇ ਝਾੜ ਦੀ ਪੂਰਤੀ ਲÂਂ ਕੋਈ ਬੋਨਸ ਦਾ ਐਲਾਨ ਕਰਨਗੇ ਪਰ ਇਹ ਨਿਵੇਕਲੀ ਕਿਸਮ ਦਾ ਕੇਂਦਰ ਸਰਕਾਰ ਨੇ ਫੁਰਮਾਨ ਜਾਰੀ ਕਰਕੇ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਥ ਤੇ ਜੋ ਕਟੌਤੀ ਲਾਈ ਹੈ। ਉੱਥੋਂ ਸਿੱਧ ਹੋ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਮਤਰੇਈ ਮਾਂ ਵਾਲੀ ਅੱਖ ਨਾਲ ਤੱਕਦੀ ਹੈ।