ਪੰਜਾਬ ਸਰਕਾਰ ਵਲੋਂ ਪਰਵਾਸੀ ਮਜ਼ਦੂਰਾਂ ਨੂੰ ਭੇਜਿਆ ਕਸ਼ਮੀਰ ਤੇ ਰਾਜਸਥਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਥ ਕਾਂਗਰਸ ਵੱਲੋਂ ਦਿੱਤੇ ਗਏ ਫਲ ਤੇ ਪਾਣੀ ਦੀਆਂ ਬੋਤਲਾਂ :ਅਮਨਦੀਪ ਸਿੰਘ

ਚੇਅਰਮੈਨ ਸਤਨਾਮ ਸਿੰਘ ਨੇ ਝੰਡੀ ਦੇ ਕੇ ਕੀਤੀਆਂ ਬੱਸਾਂ ਰਵਾਨਾ

ਪਾਤੜਾਂ 4 ਮਈ (ਬਲਵਿੰਦਰ ਸਿੰਘ ਕਾਹਨਗੜ੍ਹ) : ਦੇਸ਼ ਅੰਦਰ ਕਰੋਨਾ ਮਹਾਂਮਾਰੀ ਸ਼ੁਰੂ ਹੋਣ ਹੋਣ ਤੇ ਪੰਜਾਬ ਅੰਦਰ ਲੱਗੇ ਕਰਫਿਊ ਤੋਂ ਪਹਿਲਾਂ ਬਾਹਰੀ ਰਾਜਾਂ ਤੋਂ ਆਏ ਪ੍ਰਵਾਸੀ 21ਕਸ਼ਮੀਰੀ ਅਤੇ 18 ਰਾਜਸਥਾਨ ਮਜ਼ਦੂਰਾਂ ਨੂੰ ਉਨ੍ਹਾਂ ਦੀ ਪੁਰਜ਼ੋਰ ਮੰਗ ਮੰਗ ਤੇ ਅਮਲ ਕਰਦਿਆਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਅਤੇ ਸਬ ਡਿਵੀਜ਼ਨ ਮੈਜਿਸਟ੍ਰੇਟ ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ ਦੇ ਉਪਰਾਲਿਆਂ ਸਦਕਾ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਘਰੋਂ ਘਰੀ ਪਹੁੰਚਾਉਣ ਦੇ ਹੁਕਮਾਂ ਤਹਿਤ ਅੱਜ ਜਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ,ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਅਮਨਦੀਪ ਸਿੰਘ ਨਾਇਬ ਤਹਿਸੀਲਦਾਰ ਰਾਜਵਰਿੰਦਰ ਸਿੰਘ ਧਨੋਆ ਦੀ ਹਾਜ਼ਰੀ ਵਿੱਚ ਕੇਸਰੀ ਰੰਗ ਦਾ ਕੱਪੜਾ ਲਹਿਰਾ ਕੇ ਜੰਮੂ ਕਸ਼ਮੀਰ ਅਤੇ ਰਾਜਸਥਾਨ ਲਈ ਦੋ ਬੱਸਾਂ ਰਵਾਨਾ ਕੀਤੀਆਂ।

ਇਸ ਤੋਂ ਪਹਿਲਾਂ ਜਿਲ੍ਹਾ ਪ੍ਰੀਸ਼ਦ ਪਟਿਆਲਾ ਦੀ ਵਾਇਸ ਚੇਅਰਮੈਨ ਸਤਨਾਮ ਸਿੰਘ ਅਤੇ ਯੂਥ ਕਾਂਗਰਸ ਹਲਕਾ ਸ਼ੁਤਰਾਣਾ ਦੇ ਪ੍ਰਧਾਨ ਮਨਦੀਪ ਸਿੰਘ, ਕ੍ਰਿਸ਼ਨ ਪਾਤੜਾਂ,ਤੇਜ਼ ਗੋਇਲ, ਰਾਜ ਸੰਧੂ ਅਤੇ ਸਮਾਜ ਸੇਵੀ ਕ੍ਰਿਸ਼ਨਾ ਜਵੈਲਰਜ਼ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਫਲ,ਪਾਣੀ ਦੀਆਂ ਬੋਤਲਾਂ, ਮਾਸਕ ਅਤੇ ਹੋਰ ਰਸਤੇ ਵਿੱਚ ਖਾਣ ਯੋਗ ਸਮੱਗਰੀ ਵੰਡੀ ਗਈ।ਇਸ ਮੌਕੇ ਐਕਸ਼ਨ  ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ ਅਤੇ ਹਲਕਾ ਸ਼ੁਤਰਾਣਾ ਦੇ ਯੂਥ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਠਹਿਰੇ ਹੋਏ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾਉਣ ਲਈ ਪੂਰੇ ਇੰਤਜ਼ਾਮ ਕਰ ਰਹੀ ਹੈ ਜਿਸ ਦੇ ਚੱਲਦੇ ਅੱਜ ਸਥਾਨਕ ਸ਼ਹਿਰ ਅੰਦਰ ਕਰਫਿਊ ਦੌਰਾਨ ਠਹਿਰੇ ਹੋਏ ਕਸ਼ਮੀਰੀ ਅਤੇ ਰਾਜਸਥਾਨੀ ਪ੍ਰਵਾਸੀਆਂ ਨੂੰ ਬੱਸਾਂ ਦਾ ਇੰਤਜ਼ਾਮ ਕਰਕੇ ਕਰੋਨਾ ਮਹਾਂਮਾਰੀ ਸਬੰਧੀ ਪੂਰੇ ਅਹਿਤਿਆਤ ਵਰਤਦਿਆਂ ਬੱਸਾਂ ਨੂੰ ਸੈਨੇਟਾਈਜ਼ ਕਰਕੇ ਉਕਤ ਵਿਅਕਤੀਆਂ ਨੂੰ ਲੋੜੀਂਦਾ ਖਾਣ ਪੀਣ ਦਾ ਸਮਾਨ ਯੂਥ ਕਾਂਗਰਸ ਵੱਲੋਂ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਰਸਤੇ ਵਿਚ ਕਿਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।