ਆਈਜੀ ਗੌਤਮ ਚੀਮਾ ਨੂੰ ਵੱਡੀ ਰਾਹਤ, ਹਾਈ ਕੋਰਟ ਨੇ ਰੱਦ ਕੀਤੀ ਸੀਬੀਆਈ ਜਾਂਚ

ਏਜੰਸੀ

ਖ਼ਬਰਾਂ, ਪੰਜਾਬ

ਆਈਜੀ ਗੌਤਮ ਚੀਮਾ ਨੂੰ ਵੱਡੀ ਰਾਹਤ, ਹਾਈ ਕੋਰਟ ਨੇ ਰੱਦ ਕੀਤੀ ਸੀਬੀਆਈ ਜਾਂਚ

image

 

ਚੰਡੀਗੜ੍ਹ, 4 ਮਈ (ਸੁਰਜੀਤ ਸਿੰਘ ਸੱਤੀ): ਪੰਜਾਬ ਦੇ ਆਈਜੀ ਗੌਤਮ ਚੀਮਾ ਨੂੰ  ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ | ਜਸਟਿਸ ਅਰਵਿੰਦ ਸਿੰਘ ਸਾਂਗਵਾਨ ਦੀ ਬੈਂਚ ਨੇ ਚੀਮਾ ਵਿਰੁਧ ਸੀਬੀਆਈ ਜਾਂਚ ਰੱਦ ਕਰਨ ਦੀ ਮੰਗ ਕਰਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ | ਲੰਮੀ ਬਹਿਸ ਉਪਰੰਤ ਇਸ ਮਾਮਲੇ ਵਿਚ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰਖ ਲਿਆ ਸੀ ਤੇ ਬੁੱਧਵਾਰ ਨੂੰ  ਸੀਬੀਆਈ ਮਾਮਲਾ ਰੱਦ ਕਰ ਦਿਤਾ ਹੈ |
ਆਈਜੀਪੀ ਗੌਤਮ ਚੀਮਾ ਵਿਰੁਧ ਅਗ਼ਵਾ ਕਰਨ, ਕਿਸੇ ਦੀ ਜਾਇਦਾਦ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਣ, ਅਪਰਾਧਕ ਸਾਜਸ਼ ਰਚਣ, ਗ਼ਲਤ ਤਰੀਕੇ ਨਾਲ ਬੰਧਕ ਬਣਾਉਣ ਹੋਰ ਅਪਰਾਧਾਂ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ | ਇਸੇ ਮਾਮਲੇ ਨੂੰ  ਸੀਬੀਆਈ ਕੋਲੋਂ ਜਾਂਚ ਕਰਵਾਉਣ ਨੂੰ  ਲੈ ਕੇ ਦਵਿੰਦਰ ਸਿੰਘ ਗਿੱਲ ਤੇ ਕ੍ਰਿਸਪੀ ਖਹਿਰਾ ਨੇ ਹਾਈ ਕੋਰਟ ਪਹੁੰਚ ਕੀਤੀ ਸੀ ਤੇ ਹਾਈ ਕੋਰਟ ਨੇ ਚਾਰ ਮਾਰਚ 2020 ਨੂੰ ਚੀਮਾ ਵਿਰੁਧ ਸੀਬੀਆਈ ਜਾਂਚ ਦਾ ਹੁਕਮ ਦਿਤਾ ਸੀ ਤੇ ਸੀਬੀਆਈ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਸੀ | ਇਸੇ ਨੂੰ ਆਈਜੀ ਗੌਤਮ ਚੀਮਾ ਨੇ ਹਾਈ ਕੋਰਟ ਵਿਚ ਚੁਣੌਤੀ ਦਿਤੀ ਸੀ ਤੇ ਕਿਹਾ ਸੀ ਕਿ ਉਨ੍ਹਾਂ ਵਿਰੁਧ ਸੀਬੀਆਈ ਨੂੰ  ਜਾਂਚ ਦੇਣ ਦੇ ਮਾਮਲੇ ਵਿਚ ਉਨ੍ਹਾਂ ਦਾ ਪੱਖ ਨਹੀਂ ਸੁਣਿਆ ਗਿਆ, ਲਿਹਾਜ਼ਾ ਸੀਬੀਆਈ ਜਾਂਚ ਰੱਦ ਕੀਤੀ ਜਾਣੀ ਚਾਹੀਦੀ ਹੈ | ਇਸੇ ਮਾਮਲੇ ਵਿਚ ਹੁਣ ਫ਼ੈਸਲਾ ਆ ਗਿਆ ਹੈ ਤੇ ਚੀਮਾ ਵਿਰੁਧ ਚਲ ਰਿਹਾ ਸੀਬੀਆਈ ਜਾਂਚ ਰੱਦ ਕਰ ਦਿਤੀ ਗਈ ਹੈ | ਚੀਮਾ ਦੇ ਇੱਕ ਸਮੇਂ ਦੇ Tਕਾਰੋਬਾਰੀ ਭਾਈਵਾਲ'' ਦਵਿੰਦਰ ਸਿੰਘ ਗਿੱਲ ਅਤੇ ਉਸ ਦੀ ਪਤਨੀ ਕਿ੍ਸਪੀ ਖਹਿਰਾ ਦੁਆਰਾ ਧਾਰਾ 452, 323, 365, 342, ਦੇ ਤਹਿਤ 30 ਅਗੱਸਤ, 2014 ਦੀ ਐਫ਼ਆਈਆਰ ਦੀ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਹਾਈ ਕੋਰਟ ਨੇ ਚੀਮਾ ਵਿਰੱਧ ਸੀਬੀਆਈ ਜਾਂਚ ਖੋਲ੍ਹੀ ਸੀ | ਉਸ ਵੇਲੇ ਹਾਈ ਕੋਰਟ ਨੇ ਇਸ ਤੱਥ ਦਾ ਨੋਟਿਸ ਲਿਆ ਸੀ ਕਿ ਤਿੰਨ ਐਸਆਈਟੀ ਬਣਾਈਆਂ ਗਈਆਂ ਸੀ, ਪਰ ਕੱੁਝ ਨਹੀਂ ਕੀਤਾ ਗਿਆ ਸੀ | ਚੀਮਾ 'ਤੇ ਦੋਸ਼ ਲਾਇਆ ਸੀ ਕਿ ਸਾਂਝੀ ਜਾਇਦਾਦ ਦੇ ਕਾਰੋਬਾਰ ਵਿਚ ਮੁਨਾਫ਼ਾ ਵੰਡਣ ਨੂੰ  ਲੈ ਕੇ ਵਿਵਾਦ ਤੋਂ ਬਾਅਦ ਚੀਮਾ ਨੇ ਉਨ੍ਹਾਂ ਵਿਰੁਧ ਝੂਠੇ ਕੇਸ ਦਰਜ ਕਰਵਾਏ ਸਨ | ਉਸ ਵੇਲੇ ਵਕੀਲਾਂ ਨੇ ਦਲੀਲ ਦਿਤੀ ਸੀ ਕਿ ਗਿੱਲ ਨੇ ਚੀਮਾ ਨਾਲ ਅਪਣੇ ਆਪ ਨੂੰ  ਜੋੜ ਕੇ ਅਪਣੀ ਜ਼ਿੰਦਗੀ ਦੀ ਗ਼ਲਤੀ ਕੀਤੀ ਹੈ | ਉਸ ਨੇ ਉਸ ਨਾਲ ਪਰਵਾਰਕ ਸਬੰਧ ਬਣਾਏ ਅਤੇ ਝਗੜਾ ਹੋਣ ਤੋਂ ਪਹਿਲਾਂ ਹੀ ਨੇਕੀ ਨਾਲ ਉਸ ਨਾਲ ਵਪਾਰ ਕਰਨਾ ਸ਼ੁਰੂ ਕਰ ਦਿਤਾ | ਗਿੱਲ ਤੇ ਖਹਿਰਾ ਦੇ ਵਕੀਲਾਂ ਵਲੋਂ ਇਹ ਵੀ ਕਿਹਾ ਗਿਆ ਸੀ ਕਿ ਪੁਲਿਸ ਅਧਿਕਾਰੀਆਂ ਨੇ ਪਟੀਸ਼ਨਕਰਤਾਵਾਂ ਵਿਰੁਧ ਦਰਜ ਕੀਤੀਆਂ Tਝੂਠੀਆਂ ਐਫਆਈਆਰਜ'' ਵਿਚ Tਸੁਪਰਫ਼ਾਸਟ ਜਾਂਚ'' ਕੀਤੀ Tਜਿਵੇਂ ਕਿ ਉਨ੍ਹਾਂ ਕੋਲ ਜਾਂਚ ਲਈ ਕੋਈ ਹੋਰ ਕੇਸ ਨਹੀਂ ਸੀ'' | ਬੈਂਚ ਨੂੰ  ਇਹ ਵੀ ਦਸਿਆ ਗਿਆ ਕਿ ਚੀਮਾ ਆਪਣੀ ਅਧਿਕਾਰਤ ਸ਼ਕਤੀ ਦੀ ਦੁਰਵਰਤੋਂ ਕਰ ਰਿਹਾ ਹੈ ਅਤੇ ਪਟੀਸ਼ਨਰਾਂ ਨੂੰ  ਝੂਠਾ ਫਸਾਉਂਦਾ ਰਿਹਾ ਹੈ | ਚੀਮਾ 'ਤੇ ਦੋਸ਼ ਲਗਾਇਆ ਗਿਆ ਸੀ ਕਿ ਚੀਮਾ ਵਲੋਂ ਪਟੀਸ਼ਨਰਾਂ 'ਤੇ ਅਪਣੇ ਅਤੇ ਹੋਰਨਾਂ ਵਿਰੁਧ ਦਰਜ ਸ਼ਿਕਾਇਤਾਂ ਵਾਪਸ ਲੈਣ ਲਈ ਦਬਾਅ ਬਣਾਉਣ ਦੇ ਯਤਨ ਕੀਤੇ ਜਾ ਰਹੇ ਸਨ | ਇਸ ਦੇ ਨਾਲ ਹੀ ਉਹ ਚੀਮਾ ਅਤੇ ਹੋਰ ਮੁਲਜ਼ਮਾਂ ਵਿਰੁਧ ਪਟੀਸ਼ਨਰਾਂ ਵਲੋਂ ਦਰਜ ਐਫ਼ਆਈਆਰਜ ਦੀ ਜਾਂਚ ਕਰਨ ਵਿੱਚ ਵੀ ਨਾਕਾਮ ਰਹੇ ਸਨ | ਇਸੇ ਕਾਰਨ ਚੀਮਾ ਵਿਰੁਧ ਸੀਬੀਆਈ ਜਾਂਚ ਦਾ ਹੁਕਮ ਹੋਇਆ ਸੀ, ਜਿਸ ਨੂੰ  ਉਨ੍ਹਾਂ ਨੇ ਸੀਨੀਅਰ ਵਕੀਲ ਅਕਸ਼ੈ ਭਾਨ ਰਾਹੀਂ ਹਾਈ ਕੋਰਟ ਵਿਚ ਮੁੜ ਚੁਣੌਤੀ ਦਿਤੀ ਸੀ ਤੇ ਕਿਹਾ ਸੀ ਕਿ ਸੀਬੀਆਈ ਜਾਂਚ ਖੋਲ੍ਹਣ ਵੇਲੇ ਚੀਮਾ ਦਾ ਪੱਖ ਹੀ ਨਹੀਂ ਸੁਣਿਆ ਗਿਆ ਤੇ ਉਨ੍ਹਾਂ 'ਤੇ ਬੇਬੁਨਿਆਦ ਦੋਸ਼ ਲਗਾਏ ਗਏ | ਹਾਈ ਕੋਰਟ ਨੇ ਹੁਣ ਸੀਬੀਆਈ ਜਾਂਚ ਰੱਦ ਕਰ ਦਿਤੀ ਹੈ |