ਆਈ. ਪੀ. ਐਲ. ਨਾਲ ਮੇਰੇ ਜੀਵਨ ’ਚ ਬਦਲਾਅ ਆਇਆ : ਵਿਰਾਟ ਕੋਹਲੀ

ਏਜੰਸੀ

ਖ਼ਬਰਾਂ, ਪੰਜਾਬ

ਆਈ. ਪੀ. ਐਲ. ਨਾਲ ਮੇਰੇ ਜੀਵਨ ’ਚ ਬਦਲਾਅ ਆਇਆ : ਵਿਰਾਟ ਕੋਹਲੀ

image

ਮੁੰਬਈ, 5 ਮਈ : ਰਾਇਲ ਚੈਲੰਜਰਸ ਬੈਂਗਲੁਰੂ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਆਈ. ਪੀ. ਐਲ. ਨਾਲ ਉਸ ਦੇ ਜੀਵਨ ’ਤੇ ਡੂੰਘਾ ਪ੍ਰਭਾਵ ਪਿਆ ਹੈ ਅਤੇ ਆਰ. ਸੀ. ਬੀ. ਦੇ ਸਮਰਥਕਾਂ ਕਾਰਨ ਉਸ ਨੂੰ ਬੈਂਗਲੁਰੂ ਸ਼ਹਿਰ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਕੋਹਲੀ ਨੇ ਇਹ ਗੱਲ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐਮ. ਸੀ. ਏ.) ਸਟੇਡੀਅਮ ’ਚ ਰਾਇਲ ਚੈਲੰਜਰਸ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲੇ ਤੋਂ ਪਹਿਲਾਂ ਕਹੀ ਸੀ। ਵਿਰਾਟ ਕੋਹਲੀ ਨੇ ਕਿਹਾ ਕਿ ਹੋਰ ਲੋਕਾਂ ਦੀ ਤਰ੍ਹਾਂ ਹੀ ਮੇਰੇ ਜੀਵਨ ’ਤੇ ਵੀ ਆਈ. ਪੀ. ਐਲ. ਦਾ ਡੂੰਘਾ ਪ੍ਰਭਾਵ ਪਿਆ ਹੈ। ਮੈਂ ਆਪਣੇ ਦੇਸ਼ ਵਾਸਤੇ ਬਾਹਰ ਖੇਡਣ ਲਈ ਸੋਚਦਾ ਹਾਂ। ਆਈ. ਪੀ. ਐਲ. ਨੇ ਹੁਨਰ ਦਿਖਾਉਣ ਲਈ ਮੈਨੂੰ ਇਕ ਮੰਚ ਪ੍ਰਦਾਨ ਕੀਤਾ ਹੈ। ਇਥੇ ਅਲੱਗ-ਅਲੱਗ ਲੋਕਾਂ ਨਾਲ ਮੁਕਾਬਲਾ ਕਰ ਕੇ ਉਸ ਨਾਲ ਗਿਆਨ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮਹੱਤਵਪੂਰਨ ਚੀਜ਼ ਹੈ। ਇਹ ਮੇੇਰੀ ਖੇਡ ’ਚ ਇਕ ਨਵੇਂ ਯੁੱਗ ਦੀ ਤਰ੍ਹਾਂ ਹੈ। ਇਹ ਮੈਨੂੰ ਪ੍ਰਗਤੀਸ਼ੀਲ ਤਰੀਕੇ ਨਾਲ ਅੱਗੇ ਵਧਣ ’ਚ ਸਹਾਇਤਾ ਕਰਦਾ ਹੈ।     (ਏਜੰਸੀ)