ਵਧਦੀ ਮਹਿੰਗਾਈ ਕਾਰਨ ਆਉਣ ਵਾਲੀ ਮੰਦੀ ਨੂੰ ਰੋਕਣਾ ਜ਼ਰੂਰੀ : ਮਹਿਤਾ

ਏਜੰਸੀ

ਖ਼ਬਰਾਂ, ਪੰਜਾਬ

ਵਧਦੀ ਮਹਿੰਗਾਈ ਕਾਰਨ ਆਉਣ ਵਾਲੀ ਮੰਦੀ ਨੂੰ ਰੋਕਣਾ ਜ਼ਰੂਰੀ : ਮਹਿਤਾ

image

ਸੂਬਿਆਂ ਨੂੰ ਕਣਕ ਦੀ ਥਾਂ ’ਤੇ 55 ਲੱਖ ਟਨ ਵਾਧੂ ਚੌਲ ਅਲਾਟ ਕੀਤੇ

ਨਵੀਂ ਦਿੱਲੀ, 5 ਮਈ : ਸਰਕਾਰ ਨੇ ਜੂਨ ’ਚ ਸਮਾਪਤ ਹੋਣ ਵਾਲੇ ਫ਼ਸਲ ਸਾਲ 2021-22 ਲਈ ਕਣਕ ਉਤਪਾਦਨ ਦੇ ਅਨੁਮਾਨ ਨੂੰ 5.7 ਫ਼ੀ ਸਦੀ ਘਟਾ ਕੇ 10.5 ਕਰੋੜ ਟਨ ਕਰ ਦਿਤਾ ਹੈ। ਪਹਿਲਾਂ ਕਣਕ ਉਤਪਾਦਨ 11 ਕਰੋੜ 13.2 ਲੱਖ ਟਨ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਅਨੁਮਾਨ ’ਚ ਗਿਰਾਵਟ ਦਾ ਕਾਰਨ ਗਰਮੀ ਦੀ ਛੇਤੀ ਸ਼ੁਰੂਆਤ ਹੋਣ ਕਾਰਨ ਫ਼ਸਲ ਉਤਪਾਦਕਤਾ ਪ੍ਰਭਾਵਿਤ ਹੋਣਾ ਹੈ। ਖ਼ੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਇਕ ਪ੍ਰੈਸ ਕਾਨਫ਼ਰੰਸ ’ਚ ਕਿਹਾ ਕਿ ਖੇਤੀਬਾੜੀ ਮੰਤਰਾਲਾ ਨੇ ਫ਼ਸਲ ਸਾਲ 2021-22 ਲਈ ਕਣਕ ਉਤਪਾਦਨ ਅਨੁਮਾਨ ਨੂੰ ਸੋਧ ਕੇ 10.5 ਕਰੋੜ ਟਨ ਕਰ ਦਿਤਾ ਹੈ ਜੋ ਪਹਿਲਾਂ 11.13 ਕਰੋੜ ਟਨ ਸੀ। ਫ਼ਸਲ ਸਾਲ 2020-21 (ਜੁਲਾਈ-ਜੂਨ) ਵਿਚ ਭਾਰਤ ਦਾ ਕਣਕ ਉਤਪਾਦਨ 10 ਕਰੋੜ 95.9 ਲੱਖ ਟਨ ਰਿਹਾ ਸੀ। ਹਾਲਾਂਕਿ ਪਾਂਡੇ ਨੇ ਕਿਹਾ ਕਿ ਕਣਕ ਦੀ ਬਰਾਮਦ ਨੂੰ ਕੰਟਰੋਲ ਕਰਨ ਦਾ ਕੋਈ ਮਾਮਲਾ ਨਹੀਂ ਬਣਦਾ ਹੈ।
ਕਈ ਕਾਰਨਾਂ ਕਰ ਕੇ ਸਰਕਾਰ ਦੀ ਕਣਕ ਖ਼ਰੀਦ ਮਾਰਕੀਟਿੰਗ ਸਾਲ 2022-23 (ਅਪ੍ਰੈਲ-ਮਾਰਚ) ਵਿਚ ਘਟ ਕੇ 1.95 ਕਰੋੜ ਟਨ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੀ ਤੁਲਨਾ ’ਚ ਬਹੁਤ ਘੱਟ ਹੈ। ਇਨ੍ਹਾਂ ਕਈ ਕਾਰਨਾਂ ’ਚ ਘੱਟੋ-ਘੱਟ ਸਮਰਨਥ ਮੁੱਲ (ਐਮ. ਐੱਸ. ਪੀ.) ਦੀ ਤੁਲਨਾ ’ਚ ਕੁੱਝ ਸੂਬਿਆਂ ’ਚ ਕਣਕ ਦੀ ਬਾਜ਼ਾਰ ਕੀਮਤ ਵੱਧ ਹੋਣਾ ਹੈ। ਇਸ ਤੋਂ ਇਲਾਵਾ ਕੁੱਝ ਸੂਬਿਆਂ ’ਚ ਅਨੁਮਾਨ ਤੋਂ ਘੱਟ ਉਤਪਾਦਨ ਹੋਣ ਕਾਰਨ ਕੀਮਤਾਂ ’ਚ ਹੋਰ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸਾਨਾਂ ਅਤੇ ਵਪਾਰੀਆਂ ਵਲੋਂ ਸਟਾਕ ਨੂੰ ਬਚਾ ਕੇ ਰੱਖਿਆ ਜਾ ਰਿਹਾ ਹੈ।
ਪਾਂਡੇ ਨੇ ਕਿਹਾ ਕਿ ਮੁਫਤ ਰਾਸ਼ਨ ਯੋਜਨਾ ਪੀ. ਐਮ. ਜੀ. ਕੇ. ਏ. ਵਾਈ. ਦੇ ਤਹਿਤ ਵੰਡ ਲਈ ਸਰਕਾਰ ਨੇ ਸੂਬਿਆਂ ਨੂੰ ਕਣਕ ਦੀ ਥਾਂ ’ਤੇ 55 ਲੱਖ ਟਨ ਵਾਧੂ ਚੌਲ ਅਲਾਟ ਕੀਤੇ ਹਨ। ਕੇਂਦਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਦੇ ਆਪਣੇ ਯਤਨਾਂ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਘੇਰੇ ’ਚ ਆਉਣ ਵਾਲੇ 80 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਮੁਫਤ ਅਨਾਜ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ. ਐਮ. ਜੀ. ਕੇ. ਏ. ਵਾਈ.) ਸ਼ੁਰੂ ਕੀਤੀ ਹੈ।
ਇਸ ਯੋਜਨਾ ਦੇ ਤਹਿਤ ਕੇਂਦਰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋਗ੍ਰਾਮ ਅਨਾਜ ਮੁਫ਼ਤ ਦਿੰਦਾ ਹੈ। ਵਾਧੂ ਮੁਫ਼ਤ ਅਨਾਜ ਐਨ. ਐਫ਼. ਐਸ. ਏ. ਦੇ ਤਹਿਤ ਦਿਤੇ ਜਾਣ ਵਾਲੇ ਆਮ ਕੋਟੇ ਤੋਂ ਇਲਾਵਾ 2-3 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਵਾਧੂ ਰਿਆਇਤੀ ਦਰ ’ਤੇ ਦਿਤਾ ਜਾਂਦਾ ਹੈ।     (ਏਜੰਸੀ)