ਫ਼ੇਸਬੁੱਕ ਤੇ ਇੰਸਟਾਗ੍ਰਾਮ ’ਚ ਇਸ ਸਾਲ ਨਹੀਂ ਹੋਵੇਗੀ ਕੋਈ ਭਰਤੀ

ਏਜੰਸੀ

ਖ਼ਬਰਾਂ, ਪੰਜਾਬ

ਫ਼ੇਸਬੁੱਕ ਤੇ ਇੰਸਟਾਗ੍ਰਾਮ ’ਚ ਇਸ ਸਾਲ ਨਹੀਂ ਹੋਵੇਗੀ ਕੋਈ ਭਰਤੀ

image

ਲਵੀਂ ਦਿੱਲੀ, 5 ਮਈ : ਸੋਸ਼ਲ ਮੀਡੀਆ ਸਾਈਟ ਫ਼ੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਖ਼ਰਚ ’ਚ ਕਟੌਤੀ ਲਈ ਆਪਣੀ ਰਣਨੀਤੀ ’ਚ ਵੱਡਾ ਬਦਲਾਅ ਕੀਤਾ ਹੈ। ਕੰਪਨੀ ਦੇ ਇਕ ਇੰਟਰਨਲ ਨੋਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੇਟਾ ਨੇ ਹਾਈਰਿੰਗ ਟਾਰਗੇਟ ’ਚ ਵੱਡੀ ਕਟੌਤੀ ਦੇ ਨਾਲ ਇਸ ਸਾਲ ਨਵੀਂਆਂ ਭਰਤੀਆਂ ’ਤੇ ਰੋਕ ਲਗਾ ਦਿਤੀ ਹੈ। ਇਕ ਰਿਪੋਰਟ ਮੁਤਾਬਕ ਕਰਮਚਾਰੀਆਂ ਨੂੰ ਲਿਖੇ ਇਕ ਇੰਟਰਨਲ ਮੈਮੋ ’ਚ ਫੇਸਬੁੱਕ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐਫ਼.ਓ.) ਡੇਵਿਡ ਵਹੇਨਰ ਨੇ ਕਿਹਾ ਕਿ ਖ਼ਰਚ ’ਚ ਕਟੌਤੀ ਦੇ ਨਾਲ ਕੰਪਨੀ ਆਪਣੀ ਰਣਨੀਤੀ ’ਚ ਵੀ ਬਦਲਾਅ ਕਰ ਰਹੀ ਹੈ। ਰੂਸ-ਯੂਕ੍ਰੇਨ, ਯੁੱਧ, ਡਾਟਾ ਪ੍ਰਾਈਵੈਸੀ ’ਚ ਬਦਲਾਅ ਅਤੇ ਇੰਡਸਟਰੀ ’ਚ ਚੱਲ ਰਹੇ ਸਲੋਡਾਊਨ ਦੀ ਵਜ੍ਹਾ ਨਾਲ ਸਾਡੇ ਬਿਜਨੈੱਸ ’ਤੇ ਕਾਫੀ ਅਸਰ ਪਿਆ ਹੈ। ਫੇਸਬੁੱਕ ਦਾ ਤਿਮਾਹੀ ਰਿਜ਼ਲਟ ਵੀ ਉਮੀਦ ਤੋਂ ਜ਼ਿਆਦਾ ਘੱਟ ਰਿਹਾ। ਲਿਹਾਜ਼ਾ ਖ਼ਰਚ ਘਟਾਉਣ ਦੀ ਤਰਜੀਹ ਦਿੰਦੇ ਹੋਏ ਨਵੀਂਆਂ ਭਰਤੀਆਂ ’ਤੇ ਫਿਲਹਾਲ ਰੋਕ ਲਗਾਈ ਜਾ ਰਹੀ ਹੈ ਅਤੇ ਅੱਗੇ ਵੀ ਇਸ ਦੇ ਟੀਚੇ ’ਚ ਕਟੌਤੀ ਕੀਤੀ ਜਾਵੇਗੀ।     (ਏਜੰਸੀ)