Patiala News : ਲੇਖਿਕਾ ਸੁਧਾ ਜੈਨ 'ਸੁਦੀਪ' ਦੀ ਹਿੰਦੀ ਲਘੂ ਨਾਟਕ ਸੰਗ੍ਰਹਿ ਪੁਸਤਕ '‘ਰੋਸ਼ਨੀ ਦਾ ਪੁੰਜ ਐਡੀਸਨ' ਲੋਕ ਅਰਪਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : ਲੇਖਿਕਾ ਸੁਧਾ ਜੈਨ 'ਸੁਦੀਪ' ਦੀ ਹਿੰਦੀ ਲਘੂ ਨਾਟਕ ਸੰਗ੍ਰਹਿ ਪੁਸਤਕ '‘ਰੋਸ਼ਨੀ ਦਾ ਪੁੰਜ ਐਡੀਸਨ' ਲੋਕ ਅਰਪਣ

Roshni Da Punj Addison

Patiala News :  ਪ੍ਰਸਿੱਧ ਲੇਖਿਕਾ ਸੁਧਾ ਜੈਨ 'ਸੁਦੀਪ' ਦੀ  ਲਘੂ ਨਾਟਕ , ਬਾਲ ਸਾਹਿਤ ਇਕਾਂਗੀ ਦੀ ਪੁਸਤਕ '‘ਰੋਸ਼ਨੀ ਦਾ ਪੁੰਜ ਐਡੀਸਨ ' ਮਾਨਯੋਗ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ (ਪਟਿਆਲਾ) ਵਿਖੇ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਲੋਕ ਅਰਪਣ ਕੀਤੀ। ਇਸ ਮੌਕੇ ਪ੍ਰਧਾਨ ਬਾਬੂ ਰਾਮ ਦੀਵਾਨਾ ਅਤੇ ਸੱਕਤਰ ਸੁਦੀਪ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। 

ਉਪਰੰਤ ਚਰਚਿਤ  ਲੇਖਿਕਾ 'ਸੁਦੀਪ' ਦੀ  ਲਘੂ ਨਾਟਕ ਬਾਲ ਸਾਹਿਤ ਇਕਾਂਗੀ ਦੀ ਪੁਸਤਕ '‘ਰੋਸ਼ਨੀ ਦਾ ਪੁੰਜ ਐਡੀਸਨ ' ਮਾਨਯੋਗ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ  ਸ਼੍ਰੀਮਤੀ ਹਰਪ੍ਰੀਤ ਕੌਰ ਨੇ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤੀ। ਇਸ ਮੌਕੇ ਬਾਬੂ ਰਾਮ ‘ਦੀਵਾਨਾ’, ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਤੇ ਅਸ਼ਰਫ ਮਹਿਮੂਦ ਨੰਦਨ, ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ-ਸਹਾਇਕ ਡਾਇਰੈਕਟਰ ਡਾ. ਦਵਿੰਦਰ ਬੋਹਾ, ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਭੁਪਿੰਦਰਪਾਲ ਸਿੰਘ, ਦੀਪਕ ਜੈਨ ਤੇ ਮਨਜਿੰਦਰ ਸਿੰਘ ਮੌਜੂਦ ਸਨ। ਇਸ ਮੌਕੇ ਦੀਵਾਨਾ ਜੀ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਰਚਨਾ ਪ੍ਰਕਿਰਿਆ ਵਿੱਚ ਸਰਗਰਮ ਰਹਿੰਦਿਆਂ ਪੰਜ ਪਾਣੀਆਂ ਦੀ ਧਰਤੀ ਪੰਜਾਬ ਦੇ ਸੱਭਿਆਚਾਰ ਵਿਰਸੇ ਨੂੰ ‘ਸ਼ਗਨਾਂ ਦੀਆਂ ਘੋੜੀਆਂ’ ਸਿਰਲੇਖ ਹੇਠ ਦੋ ਪੁਸਤਕਾਂ ਦੇ ਰੂਪ ਵਿੱਚ ਉਜਾਗਰ ਕਰ ਚੁੱਕੇ ਹਨ। 

ਇਨ੍ਹਾਂ ਤੋਂ ਪਹਿਲਾਂ ਆਪਣੀ ਇਕਾਂਗੀ ਸ਼ੈਲੀ ਹਿੰਦੀ ਇਕਾਂਗੀ ਸੰਗ੍ਰਹਿ ‘ਜੀਓ ਔਰ ਜੀਨੇ ਦੋ’ ਲਈ ਭਾਸ਼ਾ ਵਿਭਾਗ, ਪੰਜਾਬ ਦੁਆਰਾ “ਮੋਹਨ ਰਾਕੇਸ਼ ਅਵਾਰਡ” ਨਾਲ ਸਨਮਾਨਿਤ ਹੋ ਚੁੱਕੇ ਹਨ। ਦੇਸ਼ ਦੇ ਸੁਚੇਤ ਨਾਗਰਿਕ ਹੋਣ ਦੇ ਨਾਤੇ ਇਹ ‘ਭਾਰਤ ਦੇ ਰਾਸ਼ਟਰੀ ਪ੍ਰਤੀਕ’ ਦੋਨਾ ਭਾਸ਼ਾਵਾਂ (ਪੰਜਾਬੀ-ਹਿੰਦੀ) ਵਿੱਚ ਵੀ ਪਾਠਕਾਂ ਦੇ ਰੂ-ਬ-ਰੂ ਕਰ ਚੁੱਕੇ ਹਨ ।ਅਧਿਆਪਕਾ ਹੋਣ ਦੇ ਨਾਤੇ ਸਾਹਿਤ ਦੇ ਨਾਲ-ਨਾਲ ਰੁਚੀ ਵਿਗਿਆਨਕ ਵਿੱਚ ਵੀ ਹੈ । ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਦਾ ਫਿਕਰਮੰਦ  ਰਹਿੰਦੇ ਹਨ। ਬੱਚਿਆਂ ਵਿੱਚ ਪੜ੍ਹਾਈ ਦੇ ਨਾਲ-ਨਾਲ ਮਾਨਸਿਕ ਵਿਕਾਸਕਾਰੀ ਜਾਣਕਾਰੀ ਵੀ ਵਧੇਰੇ ਹੋਵੇ ਇਸ ਲਈ ਚਿੰਤਨਸ਼ੀਲ ਅਤੇ ਯਤਨਸ਼ੀਲ ਹਨ।    

ਉਹਨਾ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵਿਗਿਆਨਿਕ ਸੋਚ ਨਾਲ-ਨਾਲ ਬਿਜਲਈ ਬਲਬ ਦੇ ਇਜਾਦ ਕਰਤਾ ਉੱਘੇ ਵਿਗਿਆਨੀ ਖੋਜੀ ਥੋਮਸ ਅਲਵਾ ਐਡੀਸਨ ਦੇ ਅਨੇਕ ਖੋਜ-ਕਾਰਜਾਂ ਦੀ ਵਿਸਤ੍ਰਿਤ ਜਾਣਕਾਰੀ ਅਤੇ ਵਧੇਰੇ ਗਿਆਨ ਹਾਸਲ ਕਰਨ ਦੀ ਰੁਚੀ ਪੈਦਾ ਕਰਨਾ ਹੈ। ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ  ਸ਼੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ  ਬਾਲ ਇਕਾਂਗੀ ਦੀ ਪੁਸਤਕ ‘ਰੋਸ਼ਨੀ ਦਾ ਪੁੰਜ ਐਡੀਸਨ ਮੰਤਵ ਉਪਰੋਕਤ ਭਾਵਨਾ ਤਹਿਤ ਬਿਜਲਈ ਬਲਬ ਦੇ ਇਜਾਦ ਕਰਤਾ ਉੱਘੇ ਵਿਗਿਆਨੀ ਖੋਜਕਾਰ ਥੋਮਸ ਅਲਵਾ ਐਡੀਸਨ ਦੇ ਅਨੇਕ ਖੋਜ-ਕਾਰਜਾਂ ਦੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਜਨਮ ਅਤੇ ਜੀਵਨ ਦੇ ਅਨੁਭਵਾਂ, ਉਹਨਾਂ ਦੇ ਸਿਰੜ-ਸਮਰਪਣ ਦੀ ਬਹੁਤ ਸੰਘਰਸ਼ਮਈ ਪ੍ਰੇਰਨਾ ਭਰਪੂਰ ਜੀਵਨੀ ਨੂੰ ਇਕਾਂਗੀ ਨਾਟਕ ‘ਰੌਸ਼ਨੀ ਦੇ ਪੁੰਜ ਐਡੀਸਨ’ ਰੂਪ ਵਿੱਚ ਦੇਸ਼ ਭਰ ‘ਚ ਬੱਚਿਆਂ ਤੱਕ ਪਹੁੰਚਾਉਣਾ ਹੈ। ਡਾ. ਬੋਹਾ ਨੇ ਲੇਖਿਕਾ ਦੇ ਸਾਹਿਤਕ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਸਭਨਾਂ ਨੇ ਵਧਾਈ ਦਿੱਤੀ।